ਪ੍ਰੇਮ ਜਾਂ ਵਾਸਨਾ – ਲਿਓ ਟਾਲਸਟਾਏ
₹199.00
ਪ੍ਰੇਮ ਜਾਂ ਵਾਸਨਾ (ਨਾਵਲ)
ਲਿਓ ਟਾਲਸਟਾਏ
ਲਿਓ ਟਾਲਸਟਾਏ ਬਾਰੇ ਕੌਣ ਨਹੀਂ ਜਾਣਦਾ। ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਰਚਨਾਕਾਰ ਸਨ। ਉਹਨਾਂ ਨੇ ਰੂਸੀ ਪਰਿਵਾਰ ਵਿੱਚ ਜਨਮ ਲਿਆ ਅਤੇ ਵੱਡੇ ਹੋ ਕੇ ਰੂਸੀ ਸੈਨਾ ਵਿੱਚ ਹੀ ਭਰਤੀ ਹੋਏ। ਉਹਨਾਂ ਦੀ ਹਰ ਰਚਨਾ ਦਿਲਚਸਪ ਅਤੇ ਰੌਚਿਕਤਾ ਨਾਲ ਭਰਪੂਰ ਹੁੰਦੀ ਹੈ। ਚਾਹੇ ਕੋਈ ਕਹਾਣੀ ਹੋਵੇ ਜਾਂ ਨਾਵਲ ਉਹਨਾਂ ਦੀ ਲਿਖਣ-ਸ਼ੈਲੀ ਤੋਂ ਪ੍ਰਭਾਵਿਤ ਹੋਏ ਬਿਨਾਂ ਪਾਠਕ ਨਹੀਂ ਰਹਿ ਸਕਦੇ।
ਹਥਲੀ ਪੁਸਤਕ ਵਿੱਚ ਉਹਨਾਂ ਨੇ ਇੱਕ ਅਜਿਹੇ ਪ੍ਰੇਮ-ਪ੍ਰਸੰਗ ਦਾ ਚਿਤਰਨ ਕੀਤਾ ਹੈ ਜੋ ਪ੍ਰੇਮ ਨਾ ਰਹਿ ਕੇ ਵਾਸਨਾ ਬਣ ਜਾਂਦਾ ਹੈ। ਵਾਸਨਾ ਜੋ ਕਿ ਦਿਨ-ਪ੍ਰਤੀ-ਦਿਨ ਵੱਧਦੀ ਹੀ ਜਾਂਦੀ ਹੈ। ਅਜਿਹੀ ਵਾਸਨਾ ਜਿਸ ਵਿੱਚ ਆਕਰਸ਼ਨ ਹੈ। ਵਾਸਨਾ ਜਿਸਦੇ ਕਾਰਨ ਮੌਜੂਦਾ ਰਿਸ਼ਤੇ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਅਤੇ ਬਾਹਰਲੇ ਰਿਸ਼ਤੇ ਲੱਭੇ ਜਾਂਦੇ ਹਨ। ਹਥਲਾ ਨਾਵਲ ਇਸੇ ਪ੍ਰਕਾਰ ਦੀ ਰੌਚਿਕਤਾ ਨਾਲ ਭਰਿਆ ਹੋਇਆ ਹੈ। ਸ਼ੁਰੂ ਵਿੱਚ ਤਾਂ ਇਹ ਪਾਠਕਾਂ ਨੂੰ ਥੋੜ੍ਹਾ ਨੀਰਸ ਜਿਹਾ ਦਿਖਾਈ ਦੇਵੇਗਾ ਪਰ ਜਿਵੇਂ-ਜਿਵੇਂ ਪਾਠਕ ਇਸ ਵਿੱਚ ਡੁੱਬਦਾ ਜਾਵੇਗਾ ਉਸਦੀ ਰੌਚਕਿਤਾ ਵੱਧਦੀ ਜਾਵੇਗੀ।
ਅਨੁਵਾਦ – ਅਣੂ ਸ਼ਰਮਾ
Reviews
There are no reviews yet.