self help books in punjabi

Showing all 4 results

Show Grid/List of >5/50/All>>
 • ਭਾਸ਼ਣ ਕਲਾ ਤੇ ਕਾਮਯਾਬੀ - ਡੇਲ ਕਾਰਨੇਗੀ

  ਭਾਸ਼ਣ ਕਲਾ ਤੇ ਕਾਮਯਾਬੀ – ਡੇਲ ਕਾਰਨੇਗੀ

  299.00
  Add to cart

  ਭਾਸ਼ਣ ਕਲਾ ਤੇ ਕਾਮਯਾਬੀ – ਡੇਲ ਕਾਰਨੇਗੀ

  ਭਾਸ਼ਣ ਕਲਾ ਤੇ ਕਾਮਯਾਬੀ
  ਡੇਲ ਕਾਰਨੇਗੀ

  ਡੇਲ ਕਾਰਨੇਗੀ ਦੀ ਸੰਸਾਰ ਪ੍ਰਸਿੱਧ ਕਿਤਾਬ ”Public Speaking for Success” ਦਾ ਪੰਜਾਬੀ ਅਨੁਵਾਦ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ।

  ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਬੋਲਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ। ਜੇ ਤੁਸੀ ਇੱਕ ਚੰਗੇ ਬੁਲਾਰੇ ਹੋ ਤਾਂ ਹੀ ਇੱਕ ਵਧੀਆ ਲੀਡਰ ਜਾਂ ਆਪਣੇ ਕਿਸੇ ਵੀ ਕਾਰੋਬਾਰ ਨੂੰ ਕਾਮਯਾਬ ਕਰਨ ਵਿੱਚ ਸਫ਼ਲਤਾ ਹਾਸਿਲ ਕਰ ਸਕਦੋ ਹੋ। ਇਹ ਕਿਤਾਬ ਤੁਹਾਨੂੰ ਇੱਕ ਚੰਗਾ ਜਨਤਕ ਬੁਲਾਰਾ ਬਣਨ ਅਤੇ ਆਤਮ ਵਿਸ਼ਵਾਸ ਰਾਹੀਂ ਕਾਮਯਾਬੀ ਹਾਸਿਲ ਕਰਨ ਵਿੱਚ ਮੱਦਦਗਾਰ ਹੋਵੇਗੀ। ਯਾਦਦਾਸ਼ਤ ਵਧਾਉਣ, ਆਪਣੀਆਂ ਗੱਲਾਂ ਵਿੱਚ ਸਪੱਸ਼ਟਤਾ ਲਿਆਉਣ ਅਤੇ ਸਹੀ ਤਰੀਕੇ ਨਾਲ ਗੱਲਬਾਤ ਸ਼ੁਰੂ ਕਰਨ ਅਤੇ ਖ਼ਤਮ ਕਰਨ ਦੀ ਕਲਾ ਤੁਸੀਂ ”ਡੇਲ ਕਾਰਨੇਗੀ” ਜੀ ਦੀ ਇਸ ਪੁਸਤਕ ਨੂੰ ਪੜ੍ਹਕੇ ਹਾਸਿਲ ਕਰ ਸਕਦੇ ਹੋ।


   

  299.00
 • ਤੁਹਾਡੇ ਅਵਚੇਤਨ ਮਨ ਦੀ ਸ਼ਕਤੀ

  ਤੁਹਾਡੇ ਅਵਚੇਤਨ ਮਨ ਦੀ ਸ਼ਕਤੀ – ਜੋਸੇਫ਼ ਮਰਫ਼ੀ

  250.00
  Add to cart

  ਤੁਹਾਡੇ ਅਵਚੇਤਨ ਮਨ ਦੀ ਸ਼ਕਤੀ – ਜੋਸੇਫ਼ ਮਰਫ਼ੀ

  ਤੁਹਾਡੇ ਅਵਚੇਤਨ ਮਨ ਦੀ ਸ਼ਕਤੀ
  ਜੋਸੇਫ਼ ਮਰਫ਼ੀ

  ਆਤਮਿਕ ਵਿਕਾਸ ਲਈ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ‘ਤੁਹਾਡੇ ਅਵਚੇਤਨ ਮਨ ਦੀ ਸ਼ਕਤੀ’
  ਇਹ ਪੁਸਤਕ ਸਾਡੀ ਜ਼ਿੰਦਗੀ ਵਿੱਚ ਬਹੁਤ ਚਮਤਕਾਰ ਕਰ ਸਕਦੀ ਹੈ। ਸਾਡੇ ਅਵਚੇਤਨ ਮਨ ਦੇ ਉਹ ਵਿਚਾਰ, ਜੋ ਅਸੀਂ ਅਚਨਚੇਤ ਸੋਚ ਲੈਂਦੇ ਹਾਂ ਸਾਡੀ ਲਗਨ ਸਦਕਾ ਸੱਚ ਹੋ ਜਾਂਦੇ ਹਨ। ਬਹੁਤ ਲੋਕ ਸੋਚਦੇ ਹਨ ਕਿ ਵਿਅਕਤੀ ਦੀ ਪ੍ਰਾਰਥਨਾ ਦੇ ਕਾਰਨ ਉਸਨੂੰ ਉਹ ਚੀਜ਼ ਪ੍ਰਾਪਤ ਹੋਈ ਹੈ ਜਿਸ ਨੂੰ ਉਹ ਹਾਸਿਲ ਕਰਨਾ ਚਾਹੁੰਦਾ ਸੀ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਕਿਸੇ ਵੀ ਵਿਅਕਤੀ ਨੂੰ ਕੋਈ ਵੀ ਚੀਜ਼ ਉਸਦੇ ਆਪਣੇ ਵਿਸ਼ਵਾਸ ਦੇ ਕਾਰਨ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਦਾ ਨਿਯਮ ਹੈ ਕਿ ਆਸਥਾ ਜਾਂ ਵਿਸ਼ਵਾਸ ਜਿਸਨੂੰ ਤੁਸੀਂ ਸੰਖੇਪ ਵਿੱਚ ਆਸਥਾ ਜਾਂ ਵਿਚਾਰ ਦਾ ਨਿਯਮ ਕਹਿ ਸਕਦੇ ਹੋ। ਵਿਅਕਤੀ ਜੋ ਕਰਦਾ ਹੈ­ ਮਹਿਸੂਸ ਕਰਦਾ ਹੈ ਅਤੇ ਵਿਸ਼ਵਾਸ ਕਰਦਾ ਹੈ­ ਉਸੇ ਤਰ੍ਹਾਂ ਹੀ ਉਸਦੇ ਮਨ­ ਸਰੀਰ ਅਤੇ ਹਾਲਤਾਂ ਦੀ ਸਥਿਤੀ ਹੋ ਜਾਂਦੀ ਹੈ।


   

  250.00
 • ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ - ਜੀਰਾਰਡ  ਆਈ. ਨੀਰਨਬਰਗ , ਹੈਨਰੀ ਐਚ

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ – ਜੀਰਾਰਡ  ਆਈ. ਨੀਰਨਬਰਗ & ਹੈਨਰੀ ਐਚ

  199.00
  Add to cart

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ – ਜੀਰਾਰਡ  ਆਈ. ਨੀਰਨਬਰਗ & ਹੈਨਰੀ ਐਚ

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ
  ਜੀਰਾਰਡ  ਆਈ . ਨੀਰਨਬਰਗ , ਹੈਨਰੀ ਐਚ

  ਜੀਰਾਰਡ .ਆਈ . ਨੀਰਨਬਰਗ, ਹੈਨਰੀ ਐਚ. ਕਾਲੇਰੋ ਅਤੇ ਗੈਬਰੀਲ ਗਰੇਸਨ ਵੱਲੋਂ ਸਾਂਝੇ ਰੂਪ ਵਿੱਚ ਲਿਖੀ ਇਹ ਸੰਸਾਰ ਪ੍ਰਸਿੱਧ ਕਿਤਾਬ ਕਿਸੇ ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਸਮਝਣ ਦੀ ਜਾਚ ਸਿਖਾਉਂਦੀ ਹੈ।

  ਕਿਸੇ ਨੂੰ ਪਹਿਲੀ ਵਾਰ ਮਿਲਣ ਦੀ ਕਲਪਨਾ ਕਰੋ ਅਤੇ ਮਿੰਟਾਂ ਦੇ ਅੰਦਰ-ਬਿਨਾਂ ਕੋਈ ਸ਼ਬਦ ਕਹੇ-ਇਹ ਦੱਸਣ ਦੀ ਯੋਗਤਾ ਰੱਖੋ ਕਿ ਉਹ ਵਿਅਕਤੀ ਕੀ ਸੋਚ ਰਿਹਾ ਹੈ। ਜਾਦੂ? ਬਿਲਕੁਲ ਨਹੀਂ। ਭਾਵੇਂ ਲੋਕ ਇਸ ਬਾਰੇ ਜਾਣੂ ਹਨ ਜਾਂ ਨਹੀਂ, ਉਨ੍ਹਾਂ ਦੇ ਸਰੀਰ ਦੀਆਂ ਹਰਕਤਾਂ ਉਨ੍ਹਾਂ ਦੇ ਰਵੱਈਏ ਅਤੇ ਮਨੋਰਥਾਂ ਨੂੰ ਸਪੱਸ਼ਟ ਤੌਰ ‘ਤੇ ਪ੍ਰਗਟ ਕਰਦੀਆਂ ਹਨ। ਇਹ ਸਧਾਰਨ ਇਸ਼ਾਰੇ, ਜਿੰਨ੍ਹਾਂ ਵੱਲ ਸਾਡੇ ਵਿੱਚੋਂ ਕੋਈ ਵੀ ਧਿਆਨ ਨਹੀਂ ਦਿੰਦਾ, ਮੁੱਖ ਜਾਣਕਾਰੀ ਨੂੰ ਸੰਚਾਰ ਕਰ ਸਕਦੇ ਹਨ, ਜੋ ਕਈ ਸਥਿਤੀਆਂ ਵਿੱਚ ਅਨਮੋਲ ਹੁੰਦੇ ਹਨ। ਇਹ ਕਿਤਾਬ ‘ਵਿਅਕਤੀ ਨੂੰ ਪੁਸਤਕ ਵਾਂਗ ਕਿਵੇਂ ਪੜ੍ਹਨਾ ਹੈ’ ਤੋਂ ਤੁਸੀਂ ਜਾਣ ਸਕਦੇ ਹੋ ਕਿ ਕਾਰੋਬਾਰੀ ਸਹਿਯੋਗੀਆਂ, ਦੋਸਤਾਂ, ਅਜੀਜਾਂ, ਅਤੇ ਇੱਥੋਂ ਤੱਕ ਕਿ ਅਜਨਬੀਆਂ ਦੇ ਗੈਰ-ਮੌਖਿਕ ਸੰਕੇਤਾਂ ਦੀ ਵਿਆਖਿਆ ਅਤੇ ਜਵਾਬ ਕਿਵੇਂ ਦੇਣਾ ਹੈ।


   

  199.00
 • ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ – ਡੇਲ ਕਾਰਨੇਗੀ

  199.00
  Add to cart

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ – ਡੇਲ ਕਾਰਨੇਗੀ

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ
  ਡੇਲ ਕਾਰਨੇਗੀ

  ਡੇਲ ਕਾਰਨੇਗੀ ਅਮਰੀਕਾ ਦੇ ਪ੍ਰਸਿੱਧ ਅਮਰੀਕੀ ਲੇਖਕ ਅਤੇ ਲੈਕਚਰਾਰ ਸਨ। ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੇ ਪਾਠਕਾਂ ਦੇ ਸਵੈ-ਸੁਧਾਰ, ਵਿਕਰੀ ਹੁਨਰ, ਕਾਰਪੋਰੇਟ ਸਿਖਲਾਈ, ਜਨਤਕ, ਬੋਲਚਾਲ ਅਤੇ ਅੰਤਰ-ਵਿਅਕਤੀਗਤ ਹੁਨਰ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹਨਾਂ ਦੀਆਂ ਸਭ ਤੋਂ ਪ੍ਰਸਿੱਧ ਕਿਤਾਬਾਂ ਵਿੱਚੋਂ ਹਾਊ ਟੂ ਵਿਨ ਫਰੈਂਡਜ ਐਂਡ ਇੰਫਲੁਏਂਸ ਪੀਪਲ ਹਾਊ ਟੂ ਸਟਾੱਪ ਵਰੀਇੰਗ ਐਂਡ ਸਟਾਰਟ ਲਿਵਿੰਗ ਆਦਿ ਨੇ ਦੁਨੀਆਂ ਭਰ ਦੇ ਪਾਠਕਾਂ ਨੂੰ ਆਪਣੇ ਵੱਲ ਖਿੱਚਿਆ ਸੀ। ਉਹਨਾਂ ਨੇ ਦੁਨੀਆਂ ਵਿੱਚ ਪ੍ਰੇਰਨਾਦਾਇਕ ਵਿਚਾਰਾਂ ਦੇ ਮਹੱਤਵ ਨੂੰ ਸਮਝਾਇਆ ਜਾਵੇ। ਇਹੀ ਕਾਰਨ ਹੈ ਕਿ ਅੱਜ ਲੱਖਾਂ ਪਾਠਕ ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹ ਕੇ ਸਫ਼ਲਤਾ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ।

  ਅਨੁਵਾਦ:- ਕਰਮ ਸਿੰਘ ਜ਼ਖ਼ਮੀ

  199.00