Punjabi Books / ਪੰਜਾਬੀ ਕਿਤਾਬਾਂ
Showing 49–52 of 52 results
-
ਅਧੂਰੀ ਆਜ਼ਾਦੀ
₹300.00 Add to cart Buy nowਅਧੂਰੀ ਆਜ਼ਾਦੀ
ਅਧੂਰੀ ਆਜ਼ਾਦੀ
ਇਹ ਕਿਤਾਬ , ਉੱਘੇ ਇਨਕਲਾਬੀ ਕੋਬਾਦ ਗਾਂਧੀ ਦੀਆਂ ਜੇਲ੍ਹ ਯਾਦਾਂ ਤੇ ਨਿਰਧਾਰਿਤ ਹੈ।
ਆਪਣੀ ਜਿੰਦਗੀ ਦਾ ਇਕ ਦੁਹਾਕਾ ਭਾਰਤ ਦੀਆਂ ਵੱਖ- ਵੱਖ ਜੇਲ੍ਹਾ ਵਿਚ ਬਤੀਤ ਕਰਨ ਵਾਲੇ ਕੋਬਾਦ ਗਾਂਧੀ ਨੇ ਵਿਦਿਆਰਥੀਆਂ ਨਾਗਰਿਕ ਹੱਕਾਂ , ਔਰਤਾਂ ਮਜ਼ਦੂਰਾਂ , ਦਲਿਤਾਂ ਅਤੇ ਆਦਿਵਾਸੀਆਂ ਲਈ ਸੰਘਰਸ਼ਾਂ ਚ ਮੋਹਰੀ ਭੂਮਿਕਾ ਨਿਭਾਈ। ਇਹ ਇਕ ਅਜਿਹਾ ਆਗੂ ਹੈ ਜੋ ਮਹਿਲਾਂ ਦਾ ਜਾਇਆ ਤੇ ਕੁੱਲੀਆ ਲਈ ਲੜਿਆ, ਕੋਬਾਦ ਗਾਂਧੀ ਨੇ ਮੁੰਬਈ ਦੇ ਸੇਂਟ ਮੈਰੀ ਸਕੂਲ ਅਤੇ ਦੇਹਰਾਦੂਨ ਦੇ ਦੂਨ ਸਕੂਲ ਚ ਪੜਾਈ ਕੀਤੀ। ਉਨਾਂ ਨੇ 1963 ਚ ਗ੍ਰੇਜ਼ੂਏਨ ਕੀਤੀ। 1968 ਵਿਚ ਮੁੰਬਈ ਤੋ ਰਸਾਇਣ ਵਿਗਿਆਨ ਚ ਬੈਚਲਰ ਦੀ ਡਿਗਰੀ ਲੈਣ ਤੋ ਬਾਦ ਉਹ ਚਾਰਟਰਡ ਅਕਾਊਟੈਂਟ ਬਣਨ ਲਈ ਲੰਡਨ ਚਲੇ ਗਏ। ਬਿਟ੍ਰੇਨ ਵਿਚ ਉਸ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਉਸ ਨੂੰ ਬਾਰਤਾਨਵੀ ਸਮਾਜ ਅੰਦਰ ਭਾਰਤੀਆ ਦੇ ਸਵੈਮਾਣ ਦੀ ਹੱਕ-ਜਤਾਈ ਲਈ ਖੱਬੇਪੱਖੀ ਸਰਗਰਮੀ ਚ ਸ਼ਾਮਲ ਹੋਣ ਲਈ ਪ੍ਰੇਰਿਆ। ਇਕ ਖ਼ਾਸ ਵਿਰੋਧ ਪ੍ਰਦਰਸ਼ਨ ਦੋਰਾਨ ਉਸਨੂੰ ਨਸਲੀ ਦੁਰਵਿਹਾਰ ਸਮੇਂ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਟਮਾਰ ਕੀਤੀ ਗਈ। ਬਾਦ ਦੀਹ ਜਿੰਦਗੀ ਦਾ ਰਾਹ ਬਦਲ ਦਿੱੱਤਾ। ਉਸਨੇ ਚਾਰਟਡ ਅਕਾਊਟੈਂਟ ਬਣਨ ਦੀਆਂ ਯੋਜਨਾਵਾਂ ਤਿਆਗ ਦਿੱਤੀਆਂ ਅਤੇ 1972 ਚ ਭਾਰਤ ਵਾਪਸ ਆ ਕੇ ਆਪਣੀ ਜਿੰੰਦਗੀ ਮੁਲਕ ਦਲਿਤਾਂ ਚ ਕੰਮ ਕਰਨ ਲਈ ਸਮਰਪਿਤ ਕਰ ਦਿੱਤੀ ।
ਸੰਤਬਰ 2009 ਚ ਗਾਂਧੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਅਕਤੂਬਰ 2019 ਤੱਕ ਉਹ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਰਹੇ। ਇਹ ਬੇਹੱਦ ਰੌਚਿਕ ਕਿਤਾਬ ਉਹਨਾਂ ਦੀਆਂ ਜੇਲ੍ਹ ਯਾਦਾਂ ਉਤੇ ਅਧਾਰਤ ਹੈ। ਕਿਤਾਬ ਦਾ ਅਨੁਵਾਦ ਅਤੇ ਪ੍ਰਕਾਸ਼ਨ ਸ਼੍ਰੀ ਬੂਟਾ ਸਿੰਘ ਜੀ ਨੇ ਕੀਤਾ ਹੈ।ਪੰਨੇ 272 ਕੀਮਤ ਰੁ 300
₹300.00 -
ਮੇਰਾ ਦਾਗਿਸਤਾਨ – ਕੋਬਾਦ ਗਾਂਧੀ
₹400.00 Add to cart Buy nowਮੇਰਾ ਦਾਗਿਸਤਾਨ – ਕੋਬਾਦ ਗਾਂਧੀ
ਮੇਰਾ ਦਾਗਿਸਤਾਨ
ਕੋਬਾਦ ਗਾਂਧੀ
ਮੇਰਾ ਦਾਗਿਸਤਾਨ ਹੁਣ ਤੱਕ ਦਾ ਪੜ੍ਹਿਆ ਜਾਣ ਵਾਲਾ ਇੱਕ ਮਸ਼ਹੂਰ ਨਾਵਲ ਹੈ। ਪਹਿਲਾ ਇਹ ਨਾਵਲ ਆਪਾਂ ਸਾਰਿਆ ਨੇ ਦੋ ਭਾਗਾਂ ਵਿੱਚ ਪੜ੍ਹਿਆ ਹੈ,ਉਤਰ-ਪੂਰਬੀ ਇਲਾਕੇ ਦੇ ਪ੍ਸਿੱਧ ਵਿਦਵਾਨ ਰਸੂਲ ਹਮਜ਼ਾਤੋਵ ਦੁਆਰਾ ਲਿਖੇ ਪ੍ਸਿੱਧ ਨਾਵਲ ਮੇਰਾ ਦਾਗ਼ਿਸਤਾਨ ,ਹੁਣ ਇਹ ਕਿਤਾਬ ਤੁਹਾਡੇ ਤੱਕ ਲੈ ਕੇ ਆਏ ਹਾਂ ਉਹ ਵੀ ਇੱਕੋ-ਜਿਲਦ ਵਿੱਚ।
ਪਾਠਕਾਂ ਨੂੰ ਇਹ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ: ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।
ਪੰਨੇ 357 ਕੀਮਤ ਰੁ 400
₹400.00 -
ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ
₹200.00 Add to cart Buy nowਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ
ਸੰਘੀ ਤੋਂ ਤਰਕਸ਼ੀਲ
ਬਣਨ ਤੱਕ ਦਾ ਸਫ਼ਰ
ਮਨੋਜ ਮਲਿਕ ਜੀ ਨੇ ਲੰਬਾ ਸਮਾਂ ਆਰ. ਐਸ. ਐਸ. (ਸੰਘ) ਵਿੱਚ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਤਰਕਸ਼ੀਲ ਲਹਿਰ ਤੋਂ ਪ੍ਰਭਾਵਿਤ ਹਨ। ਸੰਘ ਵਿੱਚ ਕੰਮ ਦੌਰਾਨ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ ਉੱਤੇ ਮਲਿਕ ਜੀ ਨੇ ਇਹ ਕਿਤਾਬ ਲਿਖੀ ਹੈ। ਕਿਤਾਬ ਨੂੰ ਪੜ੍ਹ ਤੁਸੀਂ ਜਾਣ ਸਕਦੇ ਹੋ ਕਿ ਸੰਘ ਦਾ ਅਸਲ ਮਕਸਦ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ। 30 ਵਰਿਆਂ ਦੇ ਤਜ਼ਰਬੇ ਤੋਂ ਬਾਅਦ ਲਿਖੀ ਇਹ ਪੁਸਤਕ ਹਰ ਅਗਾਂਹਵਧੂ ਵਿਅਕਤੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਪੰਨੇ 176 ਕੀਮਤ ਰੁ 200
₹200.00 -
ਪਾਸ਼ ਕਾਵਿ – ਅਵਤਾਰ ਪਾਸ਼
₹250.00 Add to cart Buy nowਪਾਸ਼ ਕਾਵਿ – ਅਵਤਾਰ ਪਾਸ਼
ਪਾਸ਼-ਕਾਵਿ
ਅਵਤਾਰ ਪਾਸ਼
ਅਵਤਾਰ ਪਾਸ਼ ਦੀਆਂ ਸੰਪੂਰਨ ਕਵਿਤਾਵਾਂ ਅਤੇ ਗੀਤਾਂ ਦਾ ਸੰਗ੍ਰਿਹ
ਵੱਖ-ਵੱਖ ਜਮਾਤਾਂ ਵਿੱਚ ਵੰਡੇ ਹੋਏ ਸਮਾਜ ਵਿੱਚ ਹਾਕਮ ਜਮਾਤਾਂ ਸੱਭਿਆਚਾਰ ਨੂੰ ਬਿਲਕੁਲ ਉਸੇ ਤਰ੍ਹਾਂ ਕੰਟਰੋਲ ਕਰਦੀਆਂ ਹਨ, ਜਿਵੇਂ ਕਿ ਉਪਜਾਊ ਸਾਧਨਾ ਨੂੰ। ਇਸ ਤਰ੍ਹਾਂ ਜਮਾਤੀ ਸਮਾਜ ਵਿੱਚ ਸੱਭਿਆਚਾਰ ਹਾਕਮ ਜਮਾਤਾਂ ਦੀ ਸੇਵਾ ਕਰਦਾ ਹੈ-ਸਰਮਾਏਦਾਰੀ ਸਮਾਜ ਵਿੱਚ ਸਰਮਾਏਦਾਰੀ ਦੀ ਦੂਸਰੇ ਪੈਦਾਵਾਰ ਦੀ ਤਰ੍ਹਾਂ ਸੱਭਿਆਚਾਰ ਵੀ ਇੱਕ ਜਿਨਸ ਬਣ ਜਾਂਦਾ ਹੈ, ਇਸ ਨੂੰ ਬਾਕੀ ਜਿਨਸਾਂ ਦੀ ਤਰ੍ਹਾਂ, ਮੰਡੀ ਵਿੱਚ ਵੇਚਿਆ ਜਾਂਦਾ ਹੈ। ਸੱਭਿਆਚਾਰ ਨੂੰ ਬਹੁਤ ਹੀ ਭੜਕੀਲੇ ਦਾਅ-ਪੇਚ ਲਾ ਕੇ ਲੋਕਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਝੂਠ-ਮੂਠ ਨੂੰ ਲੋਕਾਂ ਦਾ ਹਰਮਨ-ਪਿਆਰਾ ਦਾਅ-ਪੇਚ ਕਿਹਾ ਜਾਂਦਾ ਹੈ। ਝੂਠ ਇਸ ਕਾਰਨ ਕਿਉਂਕਿ ਅਸਲ ਸੱਭਿਆਚਾਰ ਤਾਂ ਲੋਕਾਂ ਵੱਲੋਂ ਆਪ ਹੀ ਪੈਦਾ ਕੀਤਾ ਹੁੰਦਾ ਹੈ ਅਤੇ ਜੋ ਉਹਨਾਂ ਦੀਆਂ ਸੱਚੀਆਂ ਖੁਆਹਿਸ਼ਾਂ, ਦੁੱਖ ਦਰਦਾਂ ਨੂੰ ਜ਼ਾਹਰ ਕਰਦਾ ਹੈ, ਪਰ ਦੂਸਰੇ ਪਾਸੇ ਸਰਮਾਏਦਾਰੀ ਦਾ ਵੇਸਵਾ ਸੱਭਿਆਚਾਰ, ਲੋਕਾਂ ਨੂੰ ਉਹਨਾਂ ਦੀ ਭੈੜੀ ਹਾਲਤ ਵਿੱਚ ਰੱਖਣ ਲਈ ਅਤੇ ਉਹਨਾਂ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਜੋ ਕਿ ਹਾਕਮ ਜਮਾਤਾਂ ਦੀ ਸੇਵਾ ਕਰਦੇ ਹੋਣ, ਬਿਲਕੁਲ ਵੇਸਵਾ ਦੀ ਤਰ੍ਹਾਂ ਹਰ ਚਾਲ ਵਰਤਦਾ ਹੈ।
ਸੰਪਾਦਕ – ਅਮੋਲਕ ਸਿੰਘ
ਪੰਨੇ 220 ਕੀਮਤ ਰੁ 250
₹250.00