Punjabi Books / ਪੰਜਾਬੀ ਕਿਤਾਬਾਂ

Showing 25–37 of 37 results

Show Grid/List of >5/50/All>>
 • ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ - ਜੀਰਾਰਡ  ਆਈ. ਨੀਰਨਬਰਗ , ਹੈਨਰੀ ਐਚ

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ – ਜੀਰਾਰਡ  ਆਈ. ਨੀਰਨਬਰਗ & ਹੈਨਰੀ ਐਚ

  199.00
  Add to cart

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ – ਜੀਰਾਰਡ  ਆਈ. ਨੀਰਨਬਰਗ & ਹੈਨਰੀ ਐਚ

  ਵਿਅਕਤੀ ਨੂੰ ਪੁਸਤਕ ਦੀ ਤਰ੍ਹਾਂ ਕਿਵੇਂ ਪੜ੍ਹੀਏ
  ਜੀਰਾਰਡ  ਆਈ . ਨੀਰਨਬਰਗ , ਹੈਨਰੀ ਐਚ

  ਜੀਰਾਰਡ .ਆਈ . ਨੀਰਨਬਰਗ, ਹੈਨਰੀ ਐਚ. ਕਾਲੇਰੋ ਅਤੇ ਗੈਬਰੀਲ ਗਰੇਸਨ ਵੱਲੋਂ ਸਾਂਝੇ ਰੂਪ ਵਿੱਚ ਲਿਖੀ ਇਹ ਸੰਸਾਰ ਪ੍ਰਸਿੱਧ ਕਿਤਾਬ ਕਿਸੇ ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਰੂਪ ਵਿੱਚ ਸਮਝਣ ਦੀ ਜਾਚ ਸਿਖਾਉਂਦੀ ਹੈ।

  ਕਿਸੇ ਨੂੰ ਪਹਿਲੀ ਵਾਰ ਮਿਲਣ ਦੀ ਕਲਪਨਾ ਕਰੋ ਅਤੇ ਮਿੰਟਾਂ ਦੇ ਅੰਦਰ-ਬਿਨਾਂ ਕੋਈ ਸ਼ਬਦ ਕਹੇ-ਇਹ ਦੱਸਣ ਦੀ ਯੋਗਤਾ ਰੱਖੋ ਕਿ ਉਹ ਵਿਅਕਤੀ ਕੀ ਸੋਚ ਰਿਹਾ ਹੈ। ਜਾਦੂ? ਬਿਲਕੁਲ ਨਹੀਂ। ਭਾਵੇਂ ਲੋਕ ਇਸ ਬਾਰੇ ਜਾਣੂ ਹਨ ਜਾਂ ਨਹੀਂ, ਉਨ੍ਹਾਂ ਦੇ ਸਰੀਰ ਦੀਆਂ ਹਰਕਤਾਂ ਉਨ੍ਹਾਂ ਦੇ ਰਵੱਈਏ ਅਤੇ ਮਨੋਰਥਾਂ ਨੂੰ ਸਪੱਸ਼ਟ ਤੌਰ ‘ਤੇ ਪ੍ਰਗਟ ਕਰਦੀਆਂ ਹਨ। ਇਹ ਸਧਾਰਨ ਇਸ਼ਾਰੇ, ਜਿੰਨ੍ਹਾਂ ਵੱਲ ਸਾਡੇ ਵਿੱਚੋਂ ਕੋਈ ਵੀ ਧਿਆਨ ਨਹੀਂ ਦਿੰਦਾ, ਮੁੱਖ ਜਾਣਕਾਰੀ ਨੂੰ ਸੰਚਾਰ ਕਰ ਸਕਦੇ ਹਨ, ਜੋ ਕਈ ਸਥਿਤੀਆਂ ਵਿੱਚ ਅਨਮੋਲ ਹੁੰਦੇ ਹਨ। ਇਹ ਕਿਤਾਬ ‘ਵਿਅਕਤੀ ਨੂੰ ਪੁਸਤਕ ਵਾਂਗ ਕਿਵੇਂ ਪੜ੍ਹਨਾ ਹੈ’ ਤੋਂ ਤੁਸੀਂ ਜਾਣ ਸਕਦੇ ਹੋ ਕਿ ਕਾਰੋਬਾਰੀ ਸਹਿਯੋਗੀਆਂ, ਦੋਸਤਾਂ, ਅਜੀਜਾਂ, ਅਤੇ ਇੱਥੋਂ ਤੱਕ ਕਿ ਅਜਨਬੀਆਂ ਦੇ ਗੈਰ-ਮੌਖਿਕ ਸੰਕੇਤਾਂ ਦੀ ਵਿਆਖਿਆ ਅਤੇ ਜਵਾਬ ਕਿਵੇਂ ਦੇਣਾ ਹੈ।


   

  199.00
 • ਮਨੁੱਖ ਦੀ ਉਤਪਤੀ - ਚਾਰਲਸ ਡਾਰਵਿਨ

  ਮਨੁੱਖ ਦੀ ਉਤਪਤੀ – ਚਾਰਲਸ ਡਾਰਵਿਨ

  150.00
  Add to cart

  ਮਨੁੱਖ ਦੀ ਉਤਪਤੀ – ਚਾਰਲਸ ਡਾਰਵਿਨ

  ਮਨੁੱਖ ਦੀ ਉਤਪਤੀ
  ਚਾਰਲਸ ਡਾਰਵਿਨ

  ਜੀਵ ਦੀ ਉਤਪਤੀ ਤੇ ਮਨੁੱਖ ਦੀ ਉਤਪਤੀ ਦਾ ਮਸਲਾ ਹਮੇਸ਼ਾ ਬੁਨਿਆਦੀ ਦਾਰਸਨਿਕ ਮਸਲਾ ਰਿਹਾ ਹੈ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਉਸਨੂੰ ਆਪਣੀ ਹੋਂਦ ਦੇ ਨਾਲ ਨਾਲ ਜੀਵ ਦੀ ਉਤਪਤੀ ਦਾ ਵੀ ਜਵਾਬ ਦੇਣਾ ਪਿਆ ਹੈ।

  ਇਸ ਦਾ ਕੋਈ ਨਾ ਕੋਈ ਜਵਾਬ ਉਸਨੂੰ ਦੇਣਾ ਪਿਆ ਹੈ। ਸਦੀਆਂ ਤੋਂ ਵਿਦਵਾਨ ਇਸਦਾ ਉੱਤਰ ਦਿੰਦੇ ਆ ਰਹੇ ਹਨ। ਜੀਵ ਕਿੱਥੋਂ ਆਇਆ? ਬੇਜਾਨ ਮਾਦੇ ਵਿੱਚ ਜੀਵਨ ਦੀ ਰੋਹ ਕਿਵੇਂ ਧੜਕੀ? ਪਸ਼ੂ ਪੰਛੀ ਤੇ ਪੇੜ ਪੌਦਿਆਂ ਦੀ ਬਹੁਰੰਗੀ ਰਚਨਾ ਕਿਵੇਂ ਹੋਈ? ਅਤੇ ਸਭ ਤੋਂ ਉੱਪਰ ਇਹ ਹੈ ਕਿ ਮਨੁੱਖ ਕਿਵੇਂ ਹੋਂਦ ਵਿੱਚ ਆਇਆ?

  ਇਹ ਸਭ ਗੱਲਾਂ ਦਾ ਗਿਆਨ ਹਾਸਿਲ ਕਰਨ ਲਈ ‘ਮਨੁੱਖ ਦੀ ਉਤਪਤੀ’

  150.00
 • ਜੀਵ ਦੀ ਉਤਪਤੀ - ਚਾਰਲਸ ਡਾਰਵਿਨ

  ਜੀਵ ਦੀ ਉਤਪਤੀ – ਚਾਰਲਸ ਡਾਰਵਿਨ

  150.00
  Add to cart

  ਜੀਵ ਦੀ ਉਤਪਤੀ – ਚਾਰਲਸ ਡਾਰਵਿਨ

  ਜੀਵ ਦੀ ਉਤਪਤੀ
  ਚਾਰਲਸ ਡਾਰਵਿਨ

  ਜੀਵ ਦੀ ਉਤਪਤੀ ਤੇ ਮਨੁੱਖ ਦੀ ਉਤਪਤੀ ਦਾ ਮਸਲਾ ਹਮੇਸ਼ਾ ਬੁਨਿਆਦੀ ਦਾਰਸਨਿਕ ਮਸਲਾ ਰਿਹਾ ਹੈ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ ਉਸਨੂੰ ਆਪਣੀ ਹੋਂਦ ਦੇ ਨਾਲ ਨਾਲ ਜੀਵ ਦੀ ਉਤਪਤੀ ਦਾ ਵੀ ਜਵਾਬ ਦੇਣਾ ਪਿਆ ਹੈ।

  ਇਸ ਦਾ ਕੋਈ ਨਾ ਕੋਈ ਜਵਾਬ ਉਸਨੂੰ ਦੇਣਾ ਪਿਆ ਹੈ। ਸਦੀਆਂ ਤੋਂ ਵਿਦਵਾਨ ਇਸਦਾ ਉੱਤਰ ਦਿੰਦੇ ਆ ਰਹੇ ਹਨ। ਜੀਵ ਕਿੱਥੋਂ ਆਇਆ? ਬੇਜਾਨ ਮਾਦੇ ਵਿੱਚ ਜੀਵਨ ਦੀ ਰੋਹ ਕਿਵੇਂ ਧੜਕੀ? ਪਸ਼ੂ ਪੰਛੀ ਤੇ ਪੇੜ ਪੌਦਿਆਂ ਦੀ ਬਹੁਰੰਗੀ ਰਚਨਾ ਕਿਵੇਂ ਹੋਈ? ਅਤੇ ਸਭ ਤੋਂ ਉੱਪਰ ਇਹ ਹੈ ਕਿ ਮਨੁੱਖ ਕਿਵੇਂ ਹੋਂਦ ਵਿੱਚ ਆਇਆ?

  ਇਹ ਸਭ ਗੱਲਾਂ ਦਾ ਗਿਆਨ ਹਾਸਿਲ ਕਰਨ ਲਈ ‘ਜੀਵ ਦੀ ਉਤਪਤੀ’

  150.00
 • ਦੀਆਂ ਚਰਚਿਤ ਕਹਾਣੀਆਂ' - ਲਿਓ ਟਾਲਸਤਾਏ

  ਦੀਆਂ ਚਰਚਿਤ ਕਹਾਣੀਆਂ’ – ਲਿਓ ਟਾਲਸਤਾਏ

  199.00
  Add to cart

  ਦੀਆਂ ਚਰਚਿਤ ਕਹਾਣੀਆਂ’ – ਲਿਓ ਟਾਲਸਤਾਏ

  ਦੀਆਂ ਚਰਚਿਤ ਕਹਾਣੀਆਂ’
  ਲਿਓ ਟਾਲਸਤਾਏ

  ਲਿਓ ਟਾਲਸਤਾਏ ਇੱਕ ਮਹਾਨ ਰੂਸੀ ਲੇਖਕ ਸਨ। ਉਹਨਾਂ ਬਾਰੇ ਕਦੇ ਜਵਾਹਰ ਲਾਲ ਨਹਿਰੂ ਜੀ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਵਿਦੇਸ਼ੀ ਲੇਖਕਾਂ ਵਜੋਂ ਸਭ ਤੋਂ ਪ੍ਰਸਿੱਧ ਸਨ। ਉਹਨਾਂ ਨੇ ਸਿਰਫ਼ ਨਾਵਲ ਹੀ ਨਹੀਂ ਬਲਕਿ ਆਪਣੀ ਕਲਮ ਨਾਲ ਕਹਾਣੀਆਂ ਨੂੰ ਵੀ ਪਾਠਕਾਂ ਦੀ ਝੋਲੀ ਪਾਇਆ ਹੈ। ਹਥਲੀ ਪੁਸਤਕ ਰਾਹੀਂ ਲਿਓ ਟਾਲਸਤਾਏ ਦੀਆਂ ਰੌਚਕ ਕਹਾਣੀਆਂ ਨੂੰ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਉਹਨਾਂ ਦੀਆਂ 10 ਪ੍ਰਸਿੱਧ ਕਹਾਣੀਆਂ ਦਾ ਪੰਜਾਬੀ ਅਨੁਵਾਦ ਹੈ।

  ਉਹਨਾਂ ਦੀਆਂ ਸਾਰੀਆਂ ਕਹਾਣੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ। ਜਿਵੇਂ ਕਹਾਣੀ ‘ਆਦਮੀ ਕਿਸ ਦੇ ਸਹਾਰੇ ਜਿਉਂਦਾ ਹੈ’ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਜਿਓਣ ਲਈ ਪਿਆਰ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਿਨਾਂ ‘ਦੇਸ਼-ਨਿਕਾਲਾ’, ‘ਦੋ ਬਜ਼ੁਰਗ’, ‘ਮੋਮਬੱਤੀ’ ਹੋਰ ਵੀ ਕਹਾਣੀਆਂ ਦਾ ਅਨੁਵਾਦ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਪਾਠਕਾਂ ਦੀ ਕਚਿਹਰੀ ਵਿੱਚ ਲੈ ਕੇ ਆਏ ਹਾਂ। ਪੁਸਤਕ ਦਾ ਅਨੁਵਾਦ ਅਣੂ ਸ਼ਰਮਾ ਵੱਲੋਂ ਕੀਤਾ ਗਿਆ ਹੈ।

  199.00
 • ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ – ਡੇਲ ਕਾਰਨੇਗੀ

  199.00
  Add to cart

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ – ਡੇਲ ਕਾਰਨੇਗੀ

  ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਕਿਵੇਂ ਦੇਈਏ
  ਡੇਲ ਕਾਰਨੇਗੀ

  ਡੇਲ ਕਾਰਨੇਗੀ ਅਮਰੀਕਾ ਦੇ ਪ੍ਰਸਿੱਧ ਅਮਰੀਕੀ ਲੇਖਕ ਅਤੇ ਲੈਕਚਰਾਰ ਸਨ। ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਨੇ ਪਾਠਕਾਂ ਦੇ ਸਵੈ-ਸੁਧਾਰ, ਵਿਕਰੀ ਹੁਨਰ, ਕਾਰਪੋਰੇਟ ਸਿਖਲਾਈ, ਜਨਤਕ, ਬੋਲਚਾਲ ਅਤੇ ਅੰਤਰ-ਵਿਅਕਤੀਗਤ ਹੁਨਰ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹਨਾਂ ਦੀਆਂ ਸਭ ਤੋਂ ਪ੍ਰਸਿੱਧ ਕਿਤਾਬਾਂ ਵਿੱਚੋਂ ਹਾਊ ਟੂ ਵਿਨ ਫਰੈਂਡਜ ਐਂਡ ਇੰਫਲੁਏਂਸ ਪੀਪਲ ਹਾਊ ਟੂ ਸਟਾੱਪ ਵਰੀਇੰਗ ਐਂਡ ਸਟਾਰਟ ਲਿਵਿੰਗ ਆਦਿ ਨੇ ਦੁਨੀਆਂ ਭਰ ਦੇ ਪਾਠਕਾਂ ਨੂੰ ਆਪਣੇ ਵੱਲ ਖਿੱਚਿਆ ਸੀ। ਉਹਨਾਂ ਨੇ ਦੁਨੀਆਂ ਵਿੱਚ ਪ੍ਰੇਰਨਾਦਾਇਕ ਵਿਚਾਰਾਂ ਦੇ ਮਹੱਤਵ ਨੂੰ ਸਮਝਾਇਆ ਜਾਵੇ। ਇਹੀ ਕਾਰਨ ਹੈ ਕਿ ਅੱਜ ਲੱਖਾਂ ਪਾਠਕ ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹ ਕੇ ਸਫ਼ਲਤਾ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ।

  ਅਨੁਵਾਦ:- ਕਰਮ ਸਿੰਘ ਜ਼ਖ਼ਮੀ

  199.00
 • samvidhan in panjabi - ਭਾਰਤ ਦਾ ਸੰਵਿਧਾਨ - ਪੰਜਾਬੀ ਅਤੇ ਅੰਗਰੇਜ਼ੀ ਐਡੀਸ਼ਨ

  ਭਾਰਤ ਦਾ ਸੰਵਿਧਾਨ – ਪੰਜਾਬੀ ਅਤੇ ਅੰਗਰੇਜ਼ੀ ਐਡੀਸ਼ਨ

  999.00
  Add to cart

  ਭਾਰਤ ਦਾ ਸੰਵਿਧਾਨ – ਪੰਜਾਬੀ ਅਤੇ ਅੰਗਰੇਜ਼ੀ ਐਡੀਸ਼ਨ

  ਭਾਰਤ ਦਾ ਸੰਵਿਧਾਨ
  ਪੰਜਾਬੀ ਅਤੇ ਅੰਗਰੇਜ਼ੀ ਐਡੀਸ਼ਨ

  ਜਾਂ 2021 ਦੀ 105ਵੀਂ ਸੋਧ ਤੱਕ ਦੀਆਂ ਨਵੀਆਂ ਸੋਧਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹ ਉਹਨਾਂ ਪੰਜਾਬੀ ਪਾਠਕਾਂ ਲਈ ਪੇਸ਼ ਹੈ ਜੋ ਸਾਡੇ ਸੰਵਿਧਾਨ ਨੂੰ ਆਪਣੀ ਮਾਂ-ਬੋਲੀ ਵਿੱਚ ਪੜ੍ਹਨਾ ਪਸੰਦ ਕਰਦੇ ਹਨ।

  Constitution of India in Punjabi 

  Bharat Samvidhan Punjabi / Sanvidhan Panjabi /  Sanvidhan Punjabi

  ਪੰਨੇ 1012  ਕੀਮਤ  ਰੁ 999

  999.00
 • Bhagat Sing Book - Punjabi

  ਮੈਂ ਨਾਸਤਿਕ ਕਿਉਂ ਹਾਂ – ਭਗਤ ਸਿੰਘ

  55.00
  Add to cart

  ਮੈਂ ਨਾਸਤਿਕ ਕਿਉਂ ਹਾਂ – ਭਗਤ ਸਿੰਘ

  ਮੈਂ ਨਾਸਤਿਕ ਕਿਉਂ ਹਾਂ
  ਭਗਤ ਸਿੰਘ

  ਜਿਸ ਦਿਨ ਮਨੁੱਖਤਾ ਦੀ ਸੇਵਾ ਤੇ ਦੁੱਖ ਝਾਗ ਰਹੀ ਮਨੁੱਖਤਾ ਦੇ ਨਜ਼ਾਤ ਦੀ ਭਾਵਨਾ ਨਾਲ ਪੇਰਿਤ ਬਹੁਤ ਸਾਰੇ ਮਰਦਾ – ਅੰਰਤਾਂ ਅੱਗੇ ਆ ਗਏ , ਜਿਹੜੇ ਇਸ ਬਗੈਰ ਹੋਰ ਕਿਸੇ ਚੀਜ਼ ਤੇ ਜੀਵਨ ਨਹੀਂ ਲਗਾ ਸਕਦੇ, ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੁ ਹੋਵੇਗਾ।

  ਉਹ ਦਮਨਕਾਰੀਆਂ, ਲੋਟੁਆਂ ਤੇ ਜ਼ਾਲਮਾਂ ਨੂੰ ਏਸ ਗੱਲੋਂ ਨਹੀਂ ਵੈਗਾਰਨਗੇ ਕਿ ਉਹ ਇਸ ਜਾਂ ਅਗਲੇ ਜਨਮ ਵਿੱਚ ਜਾਂ ਮੰਤ ਮਗਰੋਂ ਬਹਿਸ਼ਤ ਵਿੱਚ ਬਾਦਸ਼ਾਹ ਬਣ ਜਾਣਗੇ ਜਾਂ ਉਹਨਾਂ ਨੂੰ ਕੋਈ ਇਨਾਮ ਮਿਲ ਜਾਵੇਗਾ, ਸਗੋਂ ਮਨੁੱਖਤਾ ਦੀ ਧੰਣ ਤੱ ਗੁਲਾਮੀ ਦਾ ਜੂਲਾ
  ਲਾਹੁਣ ਲਈ ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਲਾਈ ਹੀ ਉਹ ਇਸ ਬਿਖੜੇ ਪਰ ਇਕੋ-ਇਕ ਸ਼ਾਨਦਾਰ ਮਾਰਗ ਉੱਤੇ ਚੱਲਣਗੇ ।

  ਪੰਨੇ 22  ਕੀਮਤ  ਰੁ 55

  55.00
 • ਰੋਸ਼ਨੀ – ਮੇਘ ਰਾਜ ਮਿੱਤਰ

  120.00
  Add to cart

  ਰੋਸ਼ਨੀ – ਮੇਘ ਰਾਜ ਮਿੱਤਰ

  ਰੋਸ਼ਨੀ
  ਮੇਘ ਰਾਜ ਮਿੱਤਰ

  ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਪੰਜਾਬ (ਹੁਣ ਮੁੜ ਨਾਮ ਤਰਕਸ਼ੀਲ ਸੁਸਾਇਟੀ) ਦੇ ਸੰਸਥਾਪਕ ਹਨ। ਉਹ ਪੰਜਾਬੀ ਭਾਸ਼ਾ ਵਿੱਚ ਪੰਦਰਾਂ ਕਿਤਾਬਾਂ ਦੇ ਲੇਖਕ ਹਨ। ਕੁਝ ਪੁਸਤਕਾਂ ਦਾ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।

  ਪੰਨੇ 112  ਕੀਮਤ  ਰੁ 100

  120.00
 • ਵੋਲਗਾ ਤੋਂ ਗੰਗਾ

  300.00
  Add to cart

  ਵੋਲਗਾ ਤੋਂ ਗੰਗਾ

  ਵੋਲਗਾ ਤੋਂ ਗੰਗਾ

  ਰੂਸੀ ਦਰਿਆ ”ਵੋਲਗਾ ਤੋਂ ਗੰਗਾ” ਤੱਕ ਵਿਚਲੇ ਇਲਾਕਿਆ ਦਾ 6000 ਈਸਾ ਪੂਰਵ ਤੋਂ ਲੈ ਕੇ 1942 ਈਸਵੀ ਤੱਕ ਦਾ ਕਹਾਣੀਆਂ ਦੇ ਰੂਪ ਵਿੱਚ ਇਤਿਹਾਸ

  ਮਹਾਂ ਪੰਡਤ ਰਾਹੁਲ ਸੰਕਰਾਤਿਆਇਨ ਵੀਹਵੀਂ ਸਦੀ ਦਾ ਇੱਕ ਮਹਾਨ ਚਿੰਤਕ ਸਨ। ਉਹਨਾਂ ਨੇ ਪਹਿਲੀ ਵਾਰ ਭਾਰਤੀ ਇਤਿਹਾਸ ਅਤੇ ਫਲਸਫੇ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖਿਆ ਅਤੇ ਸੱਚ ਦੀ ਖੋਜ਼ ਕੀਤੀ। ਰਾਹੁਲ ਜੀ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਨੇ ਭਾਸ਼ਾ, ਸਾਹਿਤ, ਇਤਿਹਾਸ, ਪੁਰਾਤੱਤਵ ਦਰਸ਼ਨ ਰਾਜਨੀਤੀ ਸਮਾਜ ਸ਼ਾਸਤਰ, ਮਾਰਕਸਵਾਦ ਆਦਿ ਅਨੇਕਾਂ ਵਿਸ਼ਿ ਤੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਹ ਸਮਾਜਿਕ ਤੌਰ ਤੇ ਵੀ ਇੱਕ ਯੋਧੇ ਵਾਂਗ ਵਿਚਰਦੇ ਰਹੇ ਅਤੇ ਲਗਾਤਾਰ ਉਸ ਸਮੇਂ ਲੋਕ-ਪੱਖੀ ਲਹਿਰਾਂ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹੇ। ਉਨ੍ਹਾਂ ਅੰਦਰ ਪੂਰਬ ਦੀ ਸਿਆਣਪ ਵੀ ਸੀ ਅਤੇ ਪੱਛਮ ਦਾ ਵਿਗਿਆਨਕ ਫਲਸਫਾ ਵੀ ਸੀ। ਮਨੁੱਖੀ ਕਦਰਾਂ ਕੀਮਤਾਂ ਨੂੰ ਸਮਝਣ ਲਈ ਸਾਨੂੰ ਰਾਹੁਲ ਜੀ ਦੇ ਸਮੁੱਚੇ ਸਾਹਿਤ ਦਾ ਅਧਿਐਨ ਕਰਨਾ ਚਾਹੀਦਾ ਹੈ। ਇਹ ਕਿਤਾਬ ‘ ਵੋਲਗਾ ਤੋਂ ਗੰਗਾ ‘ ਵੀ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ।

  ਪੰਨੇ  268  ਕੀਮਤ  ਰੁ 300

  300.00
 • ਅਧੂਰੀ ਆਜ਼ਾਦੀ

  300.00
  Add to cart

  ਅਧੂਰੀ ਆਜ਼ਾਦੀ

  ਅਧੂਰੀ ਆਜ਼ਾਦੀ

  ਇਹ ਕਿਤਾਬ , ਉੱਘੇ ਇਨਕਲਾਬੀ ਕੋਬਾਦ ਗਾਂਧੀ ਦੀਆਂ ਜੇਲ੍ਹ ਯਾਦਾਂ ਤੇ ਨਿਰਧਾਰਿਤ ਹੈ।

  ਆਪਣੀ ਜਿੰਦਗੀ ਦਾ ਇਕ ਦੁਹਾਕਾ ਭਾਰਤ ਦੀਆਂ ਵੱਖ- ਵੱਖ ਜੇਲ੍ਹਾ ਵਿਚ ਬਤੀਤ ਕਰਨ ਵਾਲੇ ਕੋਬਾਦ ਗਾਂਧੀ ਨੇ ਵਿਦਿਆਰਥੀਆਂ ਨਾਗਰਿਕ ਹੱਕਾਂ , ਔਰਤਾਂ ਮਜ਼ਦੂਰਾਂ , ਦਲਿਤਾਂ ਅਤੇ ਆਦਿਵਾਸੀਆਂ ਲਈ ਸੰਘਰਸ਼ਾਂ ਚ ਮੋਹਰੀ ਭੂਮਿਕਾ ਨਿਭਾਈ। ਇਹ ਇਕ ਅਜਿਹਾ ਆਗੂ ਹੈ ਜੋ ਮਹਿਲਾਂ ਦਾ ਜਾਇਆ ਤੇ ਕੁੱਲੀਆ ਲਈ ਲੜਿਆ, ਕੋਬਾਦ ਗਾਂਧੀ ਨੇ ਮੁੰਬਈ ਦੇ ਸੇਂਟ ਮੈਰੀ ਸਕੂਲ ਅਤੇ ਦੇਹਰਾਦੂਨ ਦੇ ਦੂਨ ਸਕੂਲ ਚ ਪੜਾਈ ਕੀਤੀ। ਉਨਾਂ ਨੇ 1963 ਚ ਗ੍ਰੇਜ਼ੂਏਨ ਕੀਤੀ। 1968 ਵਿਚ ਮੁੰਬਈ ਤੋ ਰਸਾਇਣ ਵਿਗਿਆਨ ਚ ਬੈਚਲਰ ਦੀ ਡਿਗਰੀ ਲੈਣ ਤੋ ਬਾਦ ਉਹ ਚਾਰਟਰਡ ਅਕਾਊਟੈਂਟ ਬਣਨ ਲਈ ਲੰਡਨ ਚਲੇ ਗਏ। ਬਿਟ੍ਰੇਨ ਵਿਚ ਉਸ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਉਸ ਨੂੰ ਬਾਰਤਾਨਵੀ ਸਮਾਜ ਅੰਦਰ ਭਾਰਤੀਆ ਦੇ ਸਵੈਮਾਣ ਦੀ ਹੱਕ-ਜਤਾਈ ਲਈ ਖੱਬੇਪੱਖੀ ਸਰਗਰਮੀ ਚ ਸ਼ਾਮਲ ਹੋਣ ਲਈ ਪ੍ਰੇਰਿਆ। ਇਕ ਖ਼ਾਸ ਵਿਰੋਧ ਪ੍ਰਦਰਸ਼ਨ ਦੋਰਾਨ ਉਸਨੂੰ ਨਸਲੀ ਦੁਰਵਿਹਾਰ ਸਮੇਂ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਟਮਾਰ ਕੀਤੀ ਗਈ। ਬਾਦ ਦੀਹ ਜਿੰਦਗੀ ਦਾ ਰਾਹ ਬਦਲ ਦਿੱੱਤਾ। ਉਸਨੇ ਚਾਰਟਡ ਅਕਾਊਟੈਂਟ ਬਣਨ ਦੀਆਂ ਯੋਜਨਾਵਾਂ ਤਿਆਗ ਦਿੱਤੀਆਂ ਅਤੇ 1972 ਚ ਭਾਰਤ ਵਾਪਸ ਆ ਕੇ ਆਪਣੀ ਜਿੰੰਦਗੀ ਮੁਲਕ ਦਲਿਤਾਂ ਚ ਕੰਮ ਕਰਨ ਲਈ ਸਮਰਪਿਤ ਕਰ ਦਿੱਤੀ ।
  ਸੰਤਬਰ 2009 ਚ ਗਾਂਧੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਅਕਤੂਬਰ 2019 ਤੱਕ ਉਹ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਰਹੇ। ਇਹ ਬੇਹੱਦ ਰੌਚਿਕ ਕਿਤਾਬ ਉਹਨਾਂ ਦੀਆਂ ਜੇਲ੍ਹ ਯਾਦਾਂ ਉਤੇ ਅਧਾਰਤ ਹੈ। ਕਿਤਾਬ ਦਾ ਅਨੁਵਾਦ ਅਤੇ ਪ੍ਰਕਾਸ਼ਨ ਸ਼੍ਰੀ ਬੂਟਾ ਸਿੰਘ ਜੀ ਨੇ ਕੀਤਾ ਹੈ।

  ਪੰਨੇ  272  ਕੀਮਤ  ਰੁ 300

  300.00
 • ਮੇਰਾ ਦਾਗਿਸਤਾਨ – ਕੋਬਾਦ ਗਾਂਧੀ

  400.00
  Add to cart

  ਮੇਰਾ ਦਾਗਿਸਤਾਨ – ਕੋਬਾਦ ਗਾਂਧੀ

  ਮੇਰਾ ਦਾਗਿਸਤਾਨ
  ਕੋਬਾਦ ਗਾਂਧੀ

  ਮੇਰਾ ਦਾਗਿਸਤਾਨ ਹੁਣ ਤੱਕ ਦਾ ਪੜ੍ਹਿਆ ਜਾਣ ਵਾਲਾ ਇੱਕ ਮਸ਼ਹੂਰ ਨਾਵਲ ਹੈ। ਪਹਿਲਾ ਇਹ ਨਾਵਲ ਆਪਾਂ ਸਾਰਿਆ ਨੇ ਦੋ ਭਾਗਾਂ ਵਿੱਚ ਪੜ੍ਹਿਆ ਹੈ,ਉਤਰ-ਪੂਰਬੀ ਇਲਾਕੇ ਦੇ ਪ੍ਸਿੱਧ ਵਿਦਵਾਨ ਰਸੂਲ ਹਮਜ਼ਾਤੋਵ ਦੁਆਰਾ ਲਿਖੇ ਪ੍ਸਿੱਧ ਨਾਵਲ ਮੇਰਾ ਦਾਗ਼ਿਸਤਾਨ ,ਹੁਣ ਇਹ ਕਿਤਾਬ ਤੁਹਾਡੇ ਤੱਕ ਲੈ ਕੇ ਆਏ ਹਾਂ ਉਹ ਵੀ ਇੱਕੋ-ਜਿਲਦ ਵਿੱਚ।

  ਪਾਠਕਾਂ ਨੂੰ ਇਹ ਪੁਸਤਕ ਵਿੱਚ ਬਹੁਤ ਸਾਰੇ ਅਵਾਰ ਅਖਾਣ ਤੇ ਮੁਹਾਵਰੇ, ਖੁਸ਼ੀ ਦੇਣ ਵਾਲੀਆਂ ਤੇ ਉਦਾਸ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜਿਹੜੀਆਂ ਜਾਂ ਤਾਂ ਖੁਦ ਲੇਖਕ ਨਾਲ ਵਾਪਰੀਆਂ ਹਨ ਜਾਂ ਲੋਕਾਂ ਦੀ ਯਾਦ ਦੇ ਖਜ਼ਾਨੇ ਵਿੱਚ ਸਾਂਭੀਆਂ ਪਈਆਂ ਹਨ: ਪਾਠਕ ਨੂੰ ਜ਼ਿੰਦਗੀ ਬਾਰੇ ਤੇ ਕਲਾ ਬਾਰੇ ਪਰੌਢ ਵਿਚਾਰ ਮਿਲਣਗੇ। ਕਿਤਾਬ ਵਿੱਚ ਬਹੁਤ ਸਾਰੀ ਦਿਆਲਤਾ, ਲੋਕਾਂ ਲਈ ਤੇ ਪਿਤਾਭੂਮੀ ਲਈ ਪਿਆਰ ਮਿਲਦਾ ਹੈ।

  ਪੰਨੇ  357  ਕੀਮਤ  ਰੁ 400

  400.00
 • ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ

  200.00
  Add to cart

  ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ

  ਸੰਘੀ ਤੋਂ ਤਰਕਸ਼ੀਲ
  ਬਣਨ ਤੱਕ ਦਾ ਸਫ਼ਰ

  ਮਨੋਜ ਮਲਿਕ ਜੀ ਨੇ ਲੰਬਾ ਸਮਾਂ ਆਰ. ਐਸ. ਐਸ. (ਸੰਘ) ਵਿੱਚ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਤਰਕਸ਼ੀਲ ਲਹਿਰ ਤੋਂ ਪ੍ਰਭਾਵਿਤ ਹਨ। ਸੰਘ ਵਿੱਚ ਕੰਮ ਦੌਰਾਨ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ ਉੱਤੇ ਮਲਿਕ ਜੀ ਨੇ ਇਹ ਕਿਤਾਬ ਲਿਖੀ ਹੈ। ਕਿਤਾਬ ਨੂੰ ਪੜ੍ਹ ਤੁਸੀਂ ਜਾਣ ਸਕਦੇ ਹੋ ਕਿ ਸੰਘ ਦਾ ਅਸਲ ਮਕਸਦ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ। 30 ਵਰਿਆਂ ਦੇ ਤਜ਼ਰਬੇ ਤੋਂ ਬਾਅਦ ਲਿਖੀ ਇਹ ਪੁਸਤਕ ਹਰ ਅਗਾਂਹਵਧੂ ਵਿਅਕਤੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

  ਪੰਨੇ  176  ਕੀਮਤ  ਰੁ 200

  200.00
 • ਪਾਸ਼ ਕਾਵਿ - ਅਵਤਾਰ ਪਾਸ਼

  ਪਾਸ਼ ਕਾਵਿ – ਅਵਤਾਰ ਪਾਸ਼

  250.00
  Add to cart

  ਪਾਸ਼ ਕਾਵਿ – ਅਵਤਾਰ ਪਾਸ਼

  ਪਾਸ਼-ਕਾਵਿ
  ਅਵਤਾਰ ਪਾਸ਼

  ਅਵਤਾਰ ਪਾਸ਼ ਦੀਆਂ ਸੰਪੂਰਨ ਕਵਿਤਾਵਾਂ ਅਤੇ ਗੀਤਾਂ ਦਾ ਸੰਗ੍ਰਿਹ

  ਵੱਖ-ਵੱਖ ਜਮਾਤਾਂ ਵਿੱਚ ਵੰਡੇ ਹੋਏ ਸਮਾਜ ਵਿੱਚ ਹਾਕਮ ਜਮਾਤਾਂ ਸੱਭਿਆਚਾਰ ਨੂੰ ਬਿਲਕੁਲ ਉਸੇ ਤਰ੍ਹਾਂ ਕੰਟਰੋਲ ਕਰਦੀਆਂ ਹਨ, ਜਿਵੇਂ ਕਿ ਉਪਜਾਊ ਸਾਧਨਾ ਨੂੰ। ਇਸ ਤਰ੍ਹਾਂ ਜਮਾਤੀ ਸਮਾਜ ਵਿੱਚ ਸੱਭਿਆਚਾਰ ਹਾਕਮ ਜਮਾਤਾਂ ਦੀ ਸੇਵਾ ਕਰਦਾ ਹੈ-ਸਰਮਾਏਦਾਰੀ ਸਮਾਜ ਵਿੱਚ ਸਰਮਾਏਦਾਰੀ ਦੀ ਦੂਸਰੇ ਪੈਦਾਵਾਰ ਦੀ ਤਰ੍ਹਾਂ ਸੱਭਿਆਚਾਰ ਵੀ ਇੱਕ ਜਿਨਸ ਬਣ ਜਾਂਦਾ ਹੈ, ਇਸ ਨੂੰ ਬਾਕੀ ਜਿਨਸਾਂ ਦੀ ਤਰ੍ਹਾਂ, ਮੰਡੀ ਵਿੱਚ ਵੇਚਿਆ ਜਾਂਦਾ ਹੈ। ਸੱਭਿਆਚਾਰ ਨੂੰ ਬਹੁਤ ਹੀ ਭੜਕੀਲੇ ਦਾਅ-ਪੇਚ ਲਾ ਕੇ ਲੋਕਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਝੂਠ-ਮੂਠ ਨੂੰ ਲੋਕਾਂ ਦਾ ਹਰਮਨ-ਪਿਆਰਾ ਦਾਅ-ਪੇਚ ਕਿਹਾ ਜਾਂਦਾ ਹੈ। ਝੂਠ ਇਸ ਕਾਰਨ ਕਿਉਂਕਿ ਅਸਲ ਸੱਭਿਆਚਾਰ ਤਾਂ ਲੋਕਾਂ ਵੱਲੋਂ ਆਪ ਹੀ ਪੈਦਾ ਕੀਤਾ ਹੁੰਦਾ ਹੈ ਅਤੇ ਜੋ ਉਹਨਾਂ ਦੀਆਂ ਸੱਚੀਆਂ ਖੁਆਹਿਸ਼ਾਂ, ਦੁੱਖ ਦਰਦਾਂ ਨੂੰ ਜ਼ਾਹਰ ਕਰਦਾ ਹੈ, ਪਰ ਦੂਸਰੇ ਪਾਸੇ ਸਰਮਾਏਦਾਰੀ ਦਾ ਵੇਸਵਾ ਸੱਭਿਆਚਾਰ, ਲੋਕਾਂ ਨੂੰ ਉਹਨਾਂ ਦੀ ਭੈੜੀ ਹਾਲਤ ਵਿੱਚ ਰੱਖਣ ਲਈ ਅਤੇ ਉਹਨਾਂ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਜੋ ਕਿ ਹਾਕਮ ਜਮਾਤਾਂ ਦੀ ਸੇਵਾ ਕਰਦੇ ਹੋਣ, ਬਿਲਕੁਲ ਵੇਸਵਾ ਦੀ ਤਰ੍ਹਾਂ ਹਰ ਚਾਲ ਵਰਤਦਾ ਹੈ।

  ਸੰਪਾਦਕ – ਅਮੋਲਕ ਸਿੰਘ

  ਪੰਨੇ  220  ਕੀਮਤ  ਰੁ 250

  250.00