Punjabi Books / ਪੰਜਾਬੀ ਕਿਤਾਬਾਂ

ਪੰਜਾਬੀ ਵਿੱਚ ਪੜ੍ਹਨ ਲਈ ਚੰਗੀਆਂ ਕਿਤਾਬਾਂ ✨ Editors’ Must-Read List | ਤਰਕਸ਼ੀਲ ਕਿਤਾਬਾਂ | ਨਾਸਤਿਕ ਕਿਤਾਬਾਂ | Atheist / Rationalist Books in Punjabi

Showing 1–24 of 52 results

Show Grid/List of >5/50/All>>
  • Dharti Da Sabh Ton Shandar Nazara - Richard Dawkins (Punjabi translation of "The Greatest Show on Earth)

    ਧਰਤੀ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ – ਰਿਚਰਡ ਡਾਕਿੰਸ

    499.00
    Add to cart Buy now

    ਧਰਤੀ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ – ਰਿਚਰਡ ਡਾਕਿੰਸ

    ਧਰਤੀ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ
    ਰਿਚਰਡ ਡਾਕਿੰਸ

    “ਧਰਤੀ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ” (The Greatest Show on Earth) ਇੱਕ ਕਿਤਾਬ ਹੈ ਜੋ ਇਸ ਬਾਰੇ ਗੱਲ ਕਰਦੀ ਹੈ ਕਿ ਕਿਵੇਂ ਧਰਤੀ ‘ਤੇ ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਅਤੇ ਪੌਦਿਆਂ ਨੇ ਸਮੇਂ ਦੇ ਨਾਲ ਬਦਲਿਆ ਅਤੇ ਅਨੁਕੂਲ ਬਣਾਇਆ ਹੈ। ਇਹ ਦੱਸਦਾ ਹੈ ਕਿ ਇਹ ਪ੍ਰਕਿਰਿਆ, ਜਿਸ ਨੂੰ ਵਿਕਾਸ ਕਿਹਾ ਜਾਂਦਾ ਹੈ, ਕੁਦਰਤੀ ਚੋਣ ਰਾਹੀਂ ਕਿਵੇਂ ਵਾਪਰਦੀ ਹੈ। ਲੇਖਕ, ਰਿਚਰਡ ਡਾਕਿਨਜ਼, ਇਹ ਦਰਸਾਉਣ ਲਈ ਬਹੁਤ ਸਾਰੀਆਂ ਉਦਾਹਰਣਾਂ ਦਿੰਦਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਵਿਗਿਆਨੀਆਂ ਨੇ ਇਸ ਨੂੰ ਕਿਵੇਂ ਸਾਬਤ ਕੀਤਾ ਹੈ। ਉਹ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੁਝ ਲੋਕ ਵਿਕਾਸ ਵਿੱਚ ਵਿਸ਼ਵਾਸ ਕਿਉਂ ਨਹੀਂ ਕਰਦੇ ਅਤੇ ਉਨ੍ਹਾਂ ਦੀਆਂ ਦਲੀਲਾਂ ਮਜ਼ਬੂਤ ਕਿਉਂ ਨਹੀਂ ਹੁੰਦੀਆਂ। ਕਿਤਾਬ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਕਾਸ ਇਕ ਅਸਲ ਚੀਜ਼ ਹੈ ਜੋ ਅਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ।

    ਵਿਕਾਸ ਦੇ ਅਜੂਬਿਆਂ ਦੀ ਖੋਜ ਕਰੋ – ਧਰਤੀ ਦਾ ਸਭ ਤੋਂ ਸ਼ਾਨਦਾਰ ਨਜ਼ਾਰਾ
    ਪੰਜਾਬੀ ਵਿੱਚ ਅੰਤਰਰਾਸ਼ਟਰੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ

    ਪੰਨੇ 338  ਕੀਮਤ  ਰੁ 499

    499.00
  • Gunjan Babbara Dian - Amolak Singh

    ਗੂੰਜਾਂ ਬੱਬਰਾਂ ਦੀਆਂ – ਅਮੋਲਕ ਸਿੰਘ

    150.00
    Add to cart Buy now

    ਗੂੰਜਾਂ ਬੱਬਰਾਂ ਦੀਆਂ – ਅਮੋਲਕ ਸਿੰਘ

    ਗੂੰਜਾਂ ਬੱਬਰਾਂ ਦੀਆਂ
    ਅਮੋਲਕ ਸਿੰਘ

    ਅਮੋਲਕ ਸਿੰਘ ਵੱਲੋਂ ਸੰਪਾਦਕ ਇਹ ਪੁਸਤਕ ਬੱਬਰ ਅਕਾਲੀ ਲਹਿਰ ਬਾਰੇ ਮਹੱਤਵਪੂਰਨ ਜਾਣਕਾਰੀ ਮੁਹੱਈਆਂ ਕਰਵਾਉਦੀ ਹੈ।

    ਇਸ ਲਹਿਰ ਬਾਰੇ ਹੁਣ ਤੱਕ ਬਹੁਤੀਆਂ ਕਿਤਾਬ ਉਪਲੱਬਧ ਨਹੀਂ, ਇਸ ਕਿਤਾਬ ਨੂੰ ਪੜ੍ਹ ਕੇ ਤੁਸੀਂ ਬੱਬਰਾਂ ਦੇ ਭਾਰਤੀ ਆਜ਼ਾਦੀ ਵਿੱਚ ਪਾਏ ਉੱਗੇ ਯੋਗਦਾਨ ਨੂੰ ਜਾਣ ਸਕੋਗੇ।

    ਕਿਤਾਬ ਵਿੱਚ ਇਸ ਲਹਿਰ ਬਾਰੇ ਜਾਣਕਾਰੀ ਦਿੰਦਾ ਸ਼ਹੀਦ ਭਗਤ ਸਿੰਘ ਜੀ ਦਾ ਲਿਖਿਆਂ ਇੱਕ ਲੇਖ ਅਤੇ ਉਸ ਮੌਕੇ ਬੱਬਰਾਂ ਵੱਲੋਂ ਲਿਖੀਆਂ ਕਵਿਤਾਵਾਂ ਵੀ ਸ਼ਾਮਿਲ ਹਨ।

    ਪੰਨੇ 168  ਕੀਮਤ  ਰੁ 150

    150.00
  • ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ - ਮਨੋਜ ਮਲਿਕ

    ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ – ਮਨੋਜ ਮਲਿਕ

    199.00
    Add to cart Buy now

    ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ – ਮਨੋਜ ਮਲਿਕ

    ਸੰਘੀ ਤੋਂ ਤਰਕਸ਼ੀਲ ਬਣਨ ਤੱਕ ਦਾ ਸਫ਼ਰ
    ਮਨੋਜ ਮਲਿਕ

    ਪੰਜਾਬੀ ਅਨੁਵਾਦ

    ਮਨੋਜ ਮਲਿਕ ਜੀ ਨੇ ਲੰਬਾ ਸਮਾਂ ਆਰ. ਐਸ. ਐਸ. (ਸੰਘ) ਵਿੱਚ ਕੰਮ ਕੀਤਾ ਹੈ। ਅੱਜ ਕੱਲ੍ਹ ਉਹ ਤਰਕਸ਼ੀਲ ਲਹਿਰ ਤੋਂ ਪ੍ਰਭਾਵਿਤ ਹਨ। ਸੰਘ ਵਿੱਚ ਕੰਮ ਦੌਰਾਨ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ ਉੱਤੇ ਮਲਿਕ ਜੀ ਨੇ ਇਹ ਕਿਤਾਬ ਲਿਖੀ ਹੈ। ਕਿਤਾਬ ਨੂੰ ਪੜ੍ਹ ਤੁਸੀਂ ਜਾਣ ਸਕਦੇ ਹੋ ਕਿ ਸੰਘ ਦਾ ਅਸਲ ਮਕਸਦ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ। 30 ਵਰਿਆਂ ਦੇ ਤਜ਼ਰਬੇ ਤੋਂ ਬਾਅਦ ਲਿਖੀ ਇਹ ਪੁਸਤਕ ਹਰ ਅਗਾਂਹਵਧੂ ਵਿਅਕਤੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

    ਕੀਮਤ ਰੁ199

    199.00
  • Blue Star - An Untold Slave By Onkar S. Guraya (Punjabi)

    ਬਲਿਊ ਸਟਾਰ : ਇੱਕ ਅਣਕਹੀ ਦਾਸਤਾਂ – ਓਂਕਾਰ ਐਸ ਗੁਰਾਇਆ

    250.00
    Add to cart Buy now

    ਬਲਿਊ ਸਟਾਰ : ਇੱਕ ਅਣਕਹੀ ਦਾਸਤਾਂ – ਓਂਕਾਰ ਐਸ ਗੁਰਾਇਆ

    ਬਲਿਊ ਸਟਾਰ – ਇੱਕ ਅਣਕਹੀ ਦਾਸਤਾਂ
    ਓਂਕਾਰ ਐਸ ਗੁਰਾਇਆ

    ਸਿੱਖ ਕੌਮ ਇੰਨੀ ਦਿਨੀ ”ਆਪਰੇਸ਼ਨ ਬਲਿਊ ਸਟਾਰ” ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰ ਰਹੀ ਹੈ। ਜੂਨ 1984 ਵਿੱਚ ਹੋਏ ਇਸ ਆਪਰੇਸ਼ਨ ਨੇ ਲੋਕਾਂ ਦੇ ਦਿਲਾਂ ਤੇ ਗਹਿਰੀ ਛਾਪ ਛੱਡੀ । ਇਸ ਪੂਰੇ ਆਪਰੇਸ਼ਨ ਬਾਰੇ ਝਾਤ ਪਾਉਂਦੀ ਪੁਸਤਕ ”ਅੱਖੀਂ ਡਿੱਠਾ ਅਪਰੇਸ਼ਨ ਬਲਿਊ ਸਟਾਰ ਇੱਕ ਅਣਕਹੀ ਦਾਸਤਾਂ….”

    ਕੀਮਤ  ਰੁ 250

    250.00
  • 7 Tips for Business Success - Mandeep Brar (Punjabi)

    ਬਿਜ਼ਨਸਮੈਨ ਦੀ ਸਫ਼ਲਤਾ ਲਈ 7 ਨੁਕਤੇ – ਮਨਦੀਪ ਬਰਾੜ

    199.00
    Add to cart Buy now

    ਬਿਜ਼ਨਸਮੈਨ ਦੀ ਸਫ਼ਲਤਾ ਲਈ 7 ਨੁਕਤੇ – ਮਨਦੀਪ ਬਰਾੜ

    ਬਿਜ਼ਨਸਮੈਨ ਦੀ ਸਫ਼ਲਤਾ ਲਈ 7 ਨੁਕਤੇ
    ਮਨਦੀਪ ਬਰਾੜ

    ਮਨਦੀਪ ਬਰਾੜ ਦਾ ਜਨਮ ਪੰਜਾਬ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਰਿਵਾਰ ਦੀ ਕਾਰੋਬਾਰ ਵਿੱਚ ਕੋਈ ਇਤਿਹਾਸਕ ਜੜ੍ਹ ਨਹੀਂ ਸੀ, ਪਰ ਇਸ ਦੇ ਬਾਵਜੂਦ, ਉਸਦਾ ਕਾਰੋਬਾਰ ਵੱਲ ਝੁਕਾਅ ਸੀ। ਕਾਲਜ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਏਰੀਅਲ ਅਸਟੇਟ ਕਾਰੋਬਾਰ ਸ਼ੁਰੂ ਕੀਤਾ ਉਸ ਕੋਲ ਬਹੁਤ ਘੱਟ ਸਾਧਨ ਸਨ ਅਤੇ ਉਸ ਕੋਲ ਕੋਈ ਤਜ਼ਰਬਾ ਨਹੀਂ ਸੀ। ਜਿਸ ਕਾਰਨ ਉਸਨੇ ਕਈ ਗਲਤੀਆਂ ਕੀਤੀਆਂ। ਉਸਨੇ ਇੱਕ ਜ਼ਬਰਦਸਤ ਸਾਹਮਣਾ ਕੀਤਾ ਸਮੇਂ ਅਤੇ ਪੈਸੇ ਦੇ ਨੁਕਸਾਨ, ਫਿਰ ਉਸਨੇ ਵਿਸ਼ਵ ਦੇ ਸਿਖਰ ਤੋਂ ਸਿਖਲਾਈ ਲਈ ਟ੍ਰੇਨਰ ਅਤੇ ਕਾਰੋਬਾਰ ਨਾਲ ਸੰਬੰਧਿਤ ਹਜ਼ਾਰਾਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਵੈ-ਸਹਾਇਤਾ ਕੀਤੀ। ਬਹੁਤ ਸਾਰੇ ਸਖ਼ਤ ਯਤਨ ਕਰਨ ਅਤੇ ਸਹਿਣ ਤੋਂ ਬਾਅਦ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸਨੇ ਆਪਣੇ ਕੈਰੀਅਰ ਵਿੱਚ ਬਹੁਤ ਸਫ਼ਲਤਾ ਪ੍ਰਾਪਤ ਕੀਤੀ।

    ਪੰਨੇ 188  ਕੀਮਤ  ਰੁ 199

    199.00
  • Kanuni Salah by Rajeev Lohtabaddi

    ਕਾਨੂੰਨੀ ਸਲਾਹ  (ਕਾਨੂੰਨੀ ਜਾਣਕਾਰੀ ਬਾਰੇ ਪੁਸਤਕ) – ਰਾਜੀਵ ਲੋਹਟਬੱਦੀ

    180.00
    Add to cart Buy now

    ਕਾਨੂੰਨੀ ਸਲਾਹ  (ਕਾਨੂੰਨੀ ਜਾਣਕਾਰੀ ਬਾਰੇ ਪੁਸਤਕ) – ਰਾਜੀਵ ਲੋਹਟਬੱਦੀ

    ਕਾਨੂੰਨੀ ਸਲਾਹ  (ਕਾਨੂੰਨੀ ਜਾਣਕਾਰੀ ਬਾਰੇ ਪੁਸਤਕ)
    ਰਾਜੀਵ ਲੋਹਟਬੱਦੀ

    ਰਾਜੀਵ ਲੋਹਟਬੱਦੀ ਜੀ ਦੀ ਪੁਸਤਕ ਕਾਨੂੰਨੀ ਸਲਾਹ ਰਾਹੀਂ ਅਸੀਂ ਰੋਜ਼ਾਨਾ ਜੀਵਨ ਵਿੱਚ ਲੋੜੀਦੇ ਵੱਖ-ਵੱਖ ਤਰ੍ਹਾਂ ਦੇ ਕਾਨੂੰਨਾਂ, ਪੁਲਿਸ ਪ੍ਰਬੰਧ, ਨਾਗਰਿਕ ਅਧਿਕਾਰਾਂ, ਵਸੀਅਤ, ਦਹੇਜ, ਔਰਤਾਂ ਦੇ ਹੱਕ, ਕੈਦੀਆਂ ਦੇ ਹੱਕ ਜਾਂ ਇਨਕਮ ਟੈਕਸ ਆਦਿ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
    ਕਾਨੂੰਨ ਮੌਜੂਦਾ ਸਮਾਜ ਨੂੰ ਚਲਾਉਣ ਲਈ ਬਣਾਏ ਗਏ ਨਿਯਮਾਂ ਦਾ ਇੱਕ ਸਮੂਹ ਹੈ। ਸਾਡੇ ਸਮਾਜ ਵਿੱਚ ਵੱਖ-ਵੱਖ ਜਮਾਂਤਾਂ ਦਰਮਿਆਨ ਵਿਰੋਧਤਾਈਆਂ ਹਨ, ਕਾਨੂੰਨ ਇਹਨਾਂ ਵਿਰੋਧਤਾਈਆਂ ਦਰਮਿਆਨ ਇੱਕ ਸੰਤੁਲਨ ਬਣਾਉਦਾ ਹੈ। ਇਸ ਤਰ੍ਹਾਂ ਕਾਨੂੰਨ ਗਲਬੇ ਵਾਲੀ ਜਮਾਤ ਦੀ ਇੱਛਾ ਦੀ ਨੁਮਾਇੰਦਗੀ ਕਰਦਾ ਹੈ, ਇਹ ਹਕੂਮਤ ਕਰ ਰਹੀ ਜਮਾਤ ਦੀ ਸਰਦਾਰੀ ਦੀ ਵੀ ਨੁਮਾਇੰਦਗੀ ਕਰਦਾ ਹੈ। ਇਸ ਤਹਿਤ ਕਾਨੂੰਨ ਸਮੇਂ-ਸਮੇਂ ਅਤੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਤੱਕ ਬਦਲਦਾ ਰਹਿੰਦਾ ਹੈ।

    ਪੰਨੇ 188  ਕੀਮਤ  ਰੁ 180

    180.00
  • ਹਾਊ ਟੂ ਵਿਨ ਫਰੈਂਡਸ ਐਂਡ ਇੰਫਲੂਐਂਸ ਪੀਪਲ - ਡੇਲ ਕਾਰਨੇਗੀ

    ਹਾਊ ਟੂ ਵਿਨ ਫਰੈਂਡਸ ਐਂਡ ਇੰਫਲੂਐਂਸ ਪੀਪਲ – ਡੇਲ ਕਾਰਨੇਗੀ

    299.00
    Add to cart Buy now

    ਹਾਊ ਟੂ ਵਿਨ ਫਰੈਂਡਸ ਐਂਡ ਇੰਫਲੂਐਂਸ ਪੀਪਲ – ਡੇਲ ਕਾਰਨੇਗੀ

    ਹਾਊ ਟੂ ਵਿਨ ਫਰੈਂਡਸ ਐਂਡ ਇੰਫਲੂਐਂਸ ਪੀਪਲ
    ਡੇਲ ਕਾਰਨੇਗੀ

    (ਦੋਸਤ ਬਣਾਉਣ ਅਤੇ ਪ੍ਰਭਾਵ ਪਾਉਣ ਦੀ ਕਲਾ)

    ਇਹ ਕਿਤਾਬ ਉਹ ਸਾਰੇ ਉਪਾਅ ਦੱਸਦੀ ਹੈ ਜਿਨ੍ਹਾਂ ਜ਼ਰੀਏ ਤੁਸੀਂ ਲੋਕਾਂ ਨੂੰ ਆਪਣੀ ਸੋਚ ਦੇ ਅਨੁਸਾਰ ਢਾਲ਼ ਸਕਦੇ ਹੋ। ਇਹਦੇ ਨਾਲ਼ ਹੀ ਇਸ ਕਿਤਾਬ ਦੁਆਰਾ ਤੁਸੀਂ ਸਿੱਖੋਗੇ ਕਿ ਲੋਕਾਂ ਕੋਲ਼ੋ ਕੰਮ ਕਿਵੇਂ ਕਰਾਇਆ ਜਾਵੇ, ਕਿਵੇਂ ਨਾਇਕ ਬਣ ਕੇ ਲੋਕਾਂ ਵਿੱਚ ਵੈਰ ਪੈਦਾ ਕੀਤੇ ਬਿਨਾਂ ਉਨ੍ਹਾਂ ਨੂੰ ਬਦਲਿਆਂ ਜਾਵੇ ਅਤੇ ਉਨ੍ਹਾਂ ਨੂੰ ਜਲਦੀ ਦੋਸਤ ਬਣਾਇਆ ਜਾਵੇ।
    ਡੇਲ ਕਾਰਨੇਗੀ ਜੀ ਦੀ ਇਸ ਲਗਾਤਾਰ ਬੈਸਟਸੇਲਰ ਕਿਤਾਬ ‘ਹਾਊ ਟੂ ਵਿਨ ਫਰੈਂਡਸ ਐਂਡ ਇੰਫਲੂਐਂਸ ਪੀਪਲ’ ਸਦਾ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਦਾ ਸ੍ਰੋਤ ਰਹੀ ਹੈ, ਜੋ ਸਫ਼ਲਤਾ ਅਤੇ ਪ੍ਰਸਿੱਧੀ ਪ੍ਰਾਪਤ ਕਰਨਾ ਲੋਚਦੇ ਹਨ। ਅਤੀਤ ਤੋਂ ਲੈ ਕੇ ਵਰਤਮਾਨ ਤੱਕ ਪ੍ਰਭਾਵਸ਼ਾਲੀ ਰਹੇ ਇਸ ਕਿਤਾਬ ਦੇ ਸਿਧਾਂਤ ਅੱਜ ਵੀ ਲੋਕਾਂ ਨੂੰ ਸਫ਼ਲਤਾ ਦੀ ਰਾਹ ਦਿਖਾ ਰਹੇ ਹਨ। ਉਨ੍ਹਾਂ ਦੀ ਇਸ ਕਿਤਾਬ ਨੂੰ ਸਫ਼ਲਤਾ ਵਾਸਤੇ ਜੀਵਨ-ਦ੍ਰਿਸ਼ਟੀ ਅਤੇ ਸਬੰਧਾਂ ਦੀ ਕਲਾ ਸਿਖਾਉਣ ਵਾਲ਼ੀ ਸਰਵੋਤਮ ਕਿਤਾਬ ਮੰਨਿਆ ਜਾਂਦਾ ਹੈ। ਇਹ ਕਿਤਾਬ ਸਾਨੂੰ ਜੀਵਨ ਵਿੱਚ ਲੋਕਾਂ ਨਾਲ਼ ਵਿਵਹਾਰ ਕਰਨ ਦੇ ਤਰੀਕੇ, ਉਨ੍ਹਾਂ ਨਾਲ਼ ਗੱਲਬਾਤ ਕਰਨ ਦਾ ਢੰਗ ਤੇ ਤਰਕੀਬ ਸੁਝਾਉਂਦੀ ਹੈ।

    ਪੰਨੇ  288  ਕੀਮਤ  ਰੁ 299

    299.00
  • Azadi - Arundhati Rai (Punjabi Translation)

    ਆਜ਼ਾਦੀ – ਅਰੁੰਧਤੀ ਰਾਏ

    299.00
    Add to cart Buy now

    ਆਜ਼ਾਦੀ – ਅਰੁੰਧਤੀ ਰਾਏ

    ਆਜ਼ਾਦੀ
    ਅਰੁੰਧਤੀ ਰਾਏ

    [ਸਾਡੇ ਸਮਿਆਂ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਹੈ ਅਰੁੰਧਤੀ ਰਾਏ। -ਨੈਓਮੀ ਕਲਾਈਨ]

    ਰੋਮਾਂਚਿਤ ਕਰਨ ਵਾਲੇ ਇਨ੍ਹਾਂ ਲੇਖਾਂ ਵਿੱਚ ਅਰੁੰਧਤੀ ਰਾਏ ਇੱਕ ਚੁਣੌਤੀ ਦਿੰਦੀ ਹੈ ਕਿ ਇਸ ਦੁਨੀਆਂ ਵਿੱਚ ਵੱਧਦੀ ਜਾਂਦੀ ਤਾਨਾਸ਼ਾਹੀ ਦੇ ਦੌਰ ਵਿੱਚ ਆਜ਼ਾਦੀ ਦੇ ਮਾਇਨਿਆਂ ਉਪਰ ਗੌਰ ਕੀਤਾ ਜਾਵੇ। ਇਨ੍ਹਾਂ ਲੇਖਾਂ ਵਿੱਚ, ਸਾਡੇ ਬੇਚੈਨ ਕਰਨ ਵਾਲੇ ਇਸ ਵਕਤ ਅੰਦਰ ਨਿੱਜੀ ਅਤੇ ਜਨਤਕ ਬੋਲੀਆਂ ਦੀ ਬਾਤ ਪਾਈ ਹੈ, ਕਥਾਕਾਰੀ ਅਤੇ ਨਵੇਂ ਸੁਪਨਿਆਂ ਦੀ ਜ਼ਰੂਰਤ ਦੀ ਬਾਤ ਪਾਈ ਗਈ ਹੈ। ਰਾਏ ਦੇ ਮੁਤਾਬਿਕ, ਮਹਾਮਾਰੀ ਇੱਕ ਨਵੀਂ ਦੁਨੀਆ ਦਾ ਲਾਂਘਾ ਹੈ। ਜਿੱਥੇ ਇਹ ਅੱਜ ਬੀਮਾਰੀਆਂ ਅਤੇ ਤਬਾਹੀ ਲੈ ਕੇ ਆਈ ਹੈ, ਉਥੇ ਇਹ ਇੱਕ ਨਵੀਂ ਤਰ੍ਹਾਂ ਦੀ ਇਨਸਾਨੀਅਤ ਦੇ ਲਈ ਸੱਦਾ ਵੀ ਹੈ। ਇਹ ਇੱਕ ਮੌਕਾ ਹੈ ਕਿ ਅਸੀਂ ਇੱਕ ਨਵੀਂ ਦੁਨੀਆ ਦਾ ਸੁਪਨਾ ਦੇਖ ਸਕੀਏ।

    ਪੰਨੇ  282  ਕੀਮਤ  ਰੁ 299

    299.00
  • Mera sangharsh - Adolf hitler (Punjabi)

    ਮੇਰਾ ਸੰਘਰਸ਼ – ਅਡੋਲਫ ਹਿਟਲਰ

    399.00
    Add to cart Buy now

    ਮੇਰਾ ਸੰਘਰਸ਼ – ਅਡੋਲਫ ਹਿਟਲਰ

    ਮੇਰਾ ਸੰਘਰਸ਼
    ਅਡੋਲਫ ਹਿਟਲਰ

    ਅਡੋਲਫ ਹਿਟਲਰ ਦੀ ਸੰਸਾਰ ਪ੍ਰਸਿੱਧ ਸਵੈ- ਜੀਵਨੀ MEIN KAMPH ਦਾ ਪੰਂਜਾਬੀ ਅਨੁਵਾਦ ਮੇਰਾ ਸੰਘਰਸ਼ ਅਸੀ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਪ੍ਰਕਾਸਿਤ ਕੀਤਾ ਹੈ। ਲੱਗਭੱਗ 425 ਪੇਜ਼ ਦੀ ਇਹ ਕਿਤਾਬ ਅਗਲੇ ਹਫ਼ਤੇ ਪੰਜਾਬੀ ਲਈ ਪਾਠਕਾ ਉਪਲਬੱਧ ਹੋਵੇਗੀ । ਇਸ ਪੁਸਤਕ ਵਿਚ ਹਿਟਲਰ ਵੱਲੋਂ ਆਪਣੇ ਜਾਤੀਵਾਦੀ ਵਿਚਾਰਾਂ ਨੂੰ ਪੇਸ਼ ਕੀਤਾ ਗਿਆ ਹੈ।
    ਉਹਨਾਂ ਦੀ ਇਹ ਕਿਤਾਬ ਹਮੇਸ਼ਾ ਤੋਂ ਵਿਵਾਦਾਂ ਵਿਚ ਰਹੀ ਹੈ । ਹਿਟਲਰ ਨੇ ਆਪਣੀ ਇਸ ਸਵੈ- ਜੀਵਨੀ ਨੂੰ ਆਪਣੇ ਜੇਲ੍ਹ ਯਾਤਰਾ ਦੋਰਾਨ ਲਿਖੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਉਘੇ ਸਾਹਿਤਕਾਰ ਕਰਮ ਸਿੰਘ ਜ਼ਖ਼ਮੀ ਜੀ ਵੱਲੋਂ ਕੀਤਾ ਗਿਆ ਹੈ। ਤੁਸੀ ਇਸ ਪੁਸਤਕ ਨੂੰ ਘਰ ਬੈਠੇ ਮੰਗਵਾ ਸਕਦੇ ਹੋੇ।

    ਪੰਨੇ 368    ਰੁ 399

    399.00
  • ਖੁਸ਼ਹਾਲ ਜੀਵਨ ਜਿਉਣ ਦੀ ਕਲਾ - ਡੇਲ ਕਾਰਨੇਗੀ

    ਖੁਸ਼ਹਾਲ ਜੀਵਨ ਜਿਉਣ ਦੀ ਕਲਾ – ਡੇਲ ਕਾਰਨੇਗੀ

    199.00
    Add to cart Buy now

    ਖੁਸ਼ਹਾਲ ਜੀਵਨ ਜਿਉਣ ਦੀ ਕਲਾ – ਡੇਲ ਕਾਰਨੇਗੀ

    ਖੁਸ਼ਹਾਲ ਜੀਵਨ ਜਿਉਣ ਦੀ ਕਲਾ
    ਡੇਲ ਕਾਰਨੇਗੀ

    ਵਧਦੇ ਹੋਏ ਅਨੁਭਵ ਦੇ ਨਾਲ ਮੇਰਾ ਇਹ ਅਹਿਸਾਸ ਵੀ ਵਧਦਾ ਗਿਆ ਕਿ ਸਾਡੀ ਜਿੰਦਗੀ ‘ਚ ਸਾਡੇ ਨਜ਼ਰੀਏ ਦਾ ਬਹੁਤ ਪ੍ਭਾਵ ਹੈ। ਨਜ਼ਰੀਆ ਮੇਰੇ ਲਈ ਤੱਥਾਂ ਤੋਂ ਜਿਆਦਾ ਮਹੱਤਵਪੂਰਨ ਹੈ। ਇਹ ਅਤੀਤ ਤੋਂਂ – ਸਿੱਖਿਆ ਤੋਂ – ਧਨ – ਦੌਲਤ ਤੋਂ ਹਲਾਤਾਂ ਤੋਂ ਅਸਫ਼ਲਤਾਵਾਂ ਤੋਂ – ਪਹਿਰਾਵੇ ਤੋਂ – ਪ੍ਤਿਭਾ ਤੋਂ ਜਾਂ ਯੋਗਤਾ ਤੋਂ ਵੀ ਜਿਆਦਾ ਮਹੱਤਵਪੂਰਨ ਹੈ। ਇਹ ਕਿਸੇ ਕੰਪਨੀ ਨੂੰ … ਚਰਚ ਨੂੰ … ਘਰ ਨੂੰ ਬਣਾ ਸਕਦਾ ਹੈ ਜਾਂ ਮਿਟਾ ਸਕਦਾ ਹੈ। ਸਾਰੀ ਗੱਲ ਇਹ ਹੈ ਕਿ ਸਾਡੇ ਕੋਲ ਹਰ ਇਕ ਦਿਨ ਇਕ ਵਿਕਲਪ ਹੁੰਦਾ ਹੈ ਕਿ ਅਸੀਂ ਉਸ ਦਿਨ ਕਿਹੜਾ ਨਜ਼ਰੀਆਂ ਚੁਣਦੇ ਹਾਂ। ਅਸੀਂ ਹੋਣ ਵਾਲੀਆਂ ਘਟਨਾਵਾਂ ਨੂੰ ਨਹੀ ਬਦਲ ਸਕਦੇ।

    ਪੰਨੇ 226    ਰੁ 199

    199.00
  • ਬੇਅਦਬੀ - ਗੁਰਨਾਮ ਸਿੰਘ ਅਕੀਦਾ

    ਬੇਅਦਬੀ – ਗੁਰਨਾਮ ਸਿੰਘ ਅਕੀਦਾ

    250.00
    Add to cart Buy now

    ਬੇਅਦਬੀ – ਗੁਰਨਾਮ ਸਿੰਘ ਅਕੀਦਾ

    ਬੇਅਦਬੀ
    ਗੁਰਨਾਮ ਸਿੰਘ ਅਕੀਦਾ

    (ਨਾਵਲ)
    ਹਥਲੇ ਨਾਵਲ ਵਿੱਚ ਦਿੱਲੀ ਦੰਗਿਆਂ ਦਾ ਸਿਕਾਰ ਹੋਏ ਇੱਕ ਪਰਿਵਾਰ ਦੇ ਦੁਖਾਂਤ ਦੀ ਕਹਾਣੀ ਹੈ। ਜਿਹੜਾ ਦਿੱਲੀ ਛੱਡ ਕੇ ਮੁਬੰਈ ਵਿੱਚ ਪਨਾਹ ਲੈਂਦਾ ਹੈ। ਮਹਾਂਨਗਰੀ ਰਹਿਤਲ ਵਿੱਚ ਪਲੇ ਬੱਚੇ ਸਿੱਖੀ ਰਹਿਤ ਮਰਿਯਾਦਾ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ। ਬੱਚਿਆਂ ਨੂੰ ਸਿੱਖੀ ਵੱਲ ਮੋੜਨ ਲਈ ਪਿਤਾ ਪਹਿਲਾਂ ਆਪਣੀ ਬੱਚੀ ਨੂੰ ਦਿੱਲੀ ਭਰਮਣ ਕਰਵਾਉਂਦਾ ਹੈ ਤੇ 1984 ਦੇ ਭਿਆਨਕ ਵਰਤਾਰੇ ਬਾਰੇ ਦੱਸਦਾ ਹੈ।ਫਿਰ ਉਹ ਗੁਰੂ ਦੀ ਨਗਰੀ ਅੰਮ੍ਰਿਤਸਰ ਆਉਂਦੇ ਹਨ। ਪੰਜਾਬ ਵਿੱਚ ਘੁੰਮਦਿਆਂ ਤੇ ਸਿੱਖ ਇਤਿਹਾਸ ਦਾ ਸਦੀਆਂ ਪੁਰਾਣਾ ਸੱਚ ਜਾਣ ਕੇ ਲੜਕੀ ਬਹੁਤ ਪ੍ਰਭਾਵਿਤ ਹੁੰਦੀ ਹੈ। ਸਿੱਖ ਆਪਣੀ ਹੋਂਦ ਲਈ ਲੜੇ ਪਰ ਧਰਮ ਨਹੀਂ ਛੱਡਿਆ। ਸਿੱਖ ਫਿਰ ਵੀ ਕਿਉਂ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਨ। ਨਾਵਲ ਦੀ ਹੀਰੋ ਕੁੜੀ ਨਾਲ ਇੱਕ ਪ੍ਰਬੰਧਕ ਦੁਰਾਚਾਰ ਕਰਦਾ ਹੈ ਤਾਂ ਉਸਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਉਸਨੂੰ ਸਮਝ ਨਹੀਂ ਆਉਂਦੀ ਕਿ ਧਰਮ ਦੇ ਰਾਖੇ ਕਿੱਥੋਂ-ਕਿੱਥੋਂ ਹੇਠਾਂ ਡਿੱਗੇ ਹਨ।
    ਪੁਸਤਕ ਦੀ ਲੜੀ ਵਿੱਚੋਂ:- ਦਫ਼ਤਰ ਵਿੱਚ ਫੇਰ ਚੁੱਪ ਛਾ ਗਈ। ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਚੁੱਪ ਬੌਸ ਦੀ ਕੁਰਸੀ ਦੇ ਪਿਛਲੇ ਪਾਸੇ ਵੱਡੀ ਸੀਨਰੀ ਵਿੱਚ ਕੁਦਰਤ ਦਾ ਵਾ ਕਮਾਲ ਨਜ਼ਾਰਾ ਸੀ, ਜਿਸ ਵਿੱਚ ਇੱਕ ਪਾਸੇ ਖੜ੍ਹੀ ਔਰਤ ਬਾਹਾਂ ਉਲਾਰ ਕੇ ਸ਼ਾਇਦ ਰੱਬ ਕੋਲੋਂ ਕੁੱਝ ਮੰਗ ਰਹੀ ਸੀ। ਕੁੱਝ ਕੁ ਸਮਾਂ ਦਫ਼ਤਰ ਵਿੱਚ ਚੁੱਪ ਦਾ ਰਾਜ ਰਿਹਾ ਬੌਸ ਨੇ ਚੁੱਪ ਤੋੜ ਦਿੱਤੀ…

    ਪੰਨੇ 286  ਕੀਮਤ ਰੁ 250

    250.00
  • Think And Grow Rich - Napoleon Hill (Punjabi Translation)

    ਸੋਚੋ ਅਤੇ ਅਮੀਰ ਬਣੋ – ਨੈਪੋਲੀਅਨ ਹਿੱਲ

    250.00
    Add to cart Buy now

    ਸੋਚੋ ਅਤੇ ਅਮੀਰ ਬਣੋ – ਨੈਪੋਲੀਅਨ ਹਿੱਲ

    ਸੋਚੋ ਅਤੇ ਅਮੀਰ ਬਣੋ
    ਨੈਪੋਲੀਅਨ ਹਿੱਲ

    ਇਸ ਪੁਸਤਕ ਵਿੱਚ ਧਨ ਕਮਾਉਣ ਦੇ ਇਹੋ ਜਿਹੇ ਰਹੱਸ ਦਿੱਤੇ ਗਏ ਹਨ ਜਿਹੜੇ ਤੁਹਾਡੇ ਜੀਵਨ ਨੂੰ ਬਦਲ ਸਕਦੇ ਹਨ।

    ਠਹਿਰੋ ਅਤੇ ਇਸ ਬਾਰੇ ਇੱਕ ਪਲ ਲਈ ਸੋਚੋ।
    ਇਹ ਯਾਦ ਰੱਖੋ ਕਿ ਅਮੀਰੀ ਦੇ ਜਿਹੜੇ ਕਦਮ ਇਸ ਪੁਸਤਕ ਅੰਦਰ ਦੱਸੇ ਗਏ ਹਨ ਉਨ੍ਹਾਂ ਦੇ ਸਹਾਰੇ ਕੋਕਾ ਕੋਲਾ ਦਾ ਪ੍ਰਭਾਵ ਦੁਨੀਆ ਦੇ ਹਰ ਸ਼ਹਿਰ, ਕਸਬੇ, ਪਿੰਡ ਅਤੇ ਚੌਰਾਹੇ ਉੱਤੇ ਫੈਲਿਆ ਹੋਇਆ ਹੈ ਤੇ ਤੁਹਾਡੇ ਮਸਤਿਸ਼ਕ ਵਿੱਚ ਉਤਪੰਨ ਹੋਣ ਵਾਲਾ ਹਰ ਵਿਚਾਰ, ਜਿਹੜਾ ਕੋਕਾ ਕੋਲਾ ਵਾਂਗ ਦਮਦਾਰ ਅਤੇ ਸੰਭਾਵਨਾਪੂਰਨ ਹੋਵੇ, ਸਾਰੀ ਦੁਨੀਆ ਦੀ ਪਿਆਸ ਬੁਝਾਉਣ ਵਾਲੇ ਇਸ ਰਿਕਾਰਡ ਦੀ ਬਰਾਬਰੀ ਕਰ ਸਕਦਾ ਹੋਵੇ।

    ਪੰਨੇ 246  ਕੀਮਤ  ਰੁ 250

    250.00
  • How to Make Free Website - Punjabi Book

    ਜ਼ੀਰੋ ਰੁਪਏ ‘ਤੇ ਇੱਕ ਵੈੱਬਸਾਈਟ

    299.00
    Add to cart Buy now

    ਜ਼ੀਰੋ ਰੁਪਏ ‘ਤੇ ਇੱਕ ਵੈੱਬਸਾਈਟ

    ਜ਼ੀਰੋ ਰੁਪਏ ‘ਤੇ ਇੱਕ ਵੈੱਬਸਾਈਟ
    ਹਾਮਿਦ ਖਾਨ

    ਵੈੱਬਸਾਈਟ ਮੁਫ਼ਤ ਲਈ ਬਣਾਈ ਜਾ ਸਕਦੀ ਹੈ

    ਅੱਜ, ਕਾਰੋਬਾਰਾਂ, ਸੰਸਥਾਵਾਂ, ਸੇਵਾ ਪ੍ਰਦਾਤਾਵਾਂ, ਲੇਖਕਾਂ ਅਤੇ ਕਲਾਕਾਰਾਂ ਲਈ ਇੱਕ ਵੈਬਸਾਈਟ ਹੋਣਾ ਬਹੁਤ ਮਹੱਤਵਪੂਰਨ ਹੈ। ਬਹੁਤ ਸਾਰੇ ਲੋਕ ਔਨਲਾਈਨ ਚੀਜ਼ਾਂ ਦੀ ਖੋਜ ਕਰਦੇ ਹਨ, ਇਸ ਲਈ ਇੱਕ ਵੈਬਸਾਈਟ ਬਣਾਉਣਾ ਇੱਕ ਚੰਗਾ ਵਿਚਾਰ ਹੈ। ਤੁਸੀਂ ਆਪਣੇ ਅਤੇ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹੋ, ਨਾਲ ਹੀ ਗਾਹਕ ਸਮੀਖਿਆਵਾਂ, ਸੰਪਰਕ ਜਾਣਕਾਰੀ। ਤੁਸੀਂ ਆਪਣਾ ਟਿਕਾਣਾ ਲੱਭਣ ਲਈ ਨਕਸ਼ੇ ਵੀ ਸ਼ਾਮਲ ਕਰ ਸਕਦੇ ਹੋ। ਪਰ ਇੱਕ ਵੈਬਸਾਈਟ ਬਣਾਉਣਾ ਮਹਿੰਗਾ ਅਤੇ ਮੁਸ਼ਕਲ ਹੋ ਸਕਦਾ ਹੈ. ਤੁਹਾਨੂੰ ਸੌਫਟਵੇਅਰ ਗਿਆਨ ਦੀ ਜ਼ਰੂਰਤ ਹੈ ਅਤੇ ਤੁਹਾਨੂੰ ਪੇਸ਼ੇਵਰਾਂ ਨੂੰ ਨਿਯੁਕਤ ਕਰਨਾ ਪੈ ਸਕਦਾ ਹੈ, ਜਿਸ ਲਈ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ। ਤੁਹਾਨੂੰ ਹਰ ਸਾਲ ਡੋਮੇਨ ਨਾਮ ਅਤੇ ਹੋਸਟਿੰਗ ਖਰਚਿਆਂ ਲਈ ਵੀ ਭੁਗਤਾਨ ਕਰਨਾ ਪੈਂਦਾ ਹੈ। ਹਾਲਾਂਕਿ, ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਮੁਫਤ ਵਿੱਚ ਇੱਕ ਵੈਬਸਾਈਟ ਬਣਾਉਣਾ ਸੰਭਵ ਹੈ। ਇਹ ਕਿਤਾਬ ਤੁਹਾਨੂੰ ਦਿਖਾਉਂਦੀ ਹੈ ਕਿ ਇਹ ਕਿਵੇਂ ਕਰਨਾ ਹੈ। ਇਹ ਇਹ ਵੀ ਦੱਸਦਾ ਹੈ ਕਿ ਤੁਹਾਡੀ ਵੈਬਸਾਈਟ ਖੋਜ ਇੰਜਨ ਨਤੀਜਿਆਂ ਵਿੱਚ ਕਿਵੇਂ ਦਿਖਾਈ ਦੇ ਸਕਦੀ ਹੈ.

    ਆਓ, ਅਤੇ ਅਸੀਂ ਸਿੱਖੀਏ ਕਿ ਬਿਨਾਂ ਕੋਈ ਪੈਸਾ ਖਰਚ ਕੀਤੇ ਇੱਕ ਵੈਬਸਾਈਟ ਕਿਵੇਂ ਬਣਾਈਏ।

    ਪੰਨੇ 178    ਰੁ 299

    299.00
  • God Delusion in Punjabi

    ਭਗਵਾਨ ਭਰਮ – ਰਿਚਰਡ ਡਾਕਿੰਸ [ਪੰਜਾਬੀ ਅਨੁਵਾਦ]

    599.00
    Add to cart Buy now

    ਭਗਵਾਨ ਭਰਮ – ਰਿਚਰਡ ਡਾਕਿੰਸ [ਪੰਜਾਬੀ ਅਨੁਵਾਦ]

    ਭਗਵਾਨ ਭਰਮ
    ਰਿਚਰਡ ਡਾਕਿੰਸ

    [ਪੰਜਾਬੀ ਅਨੁਵਾਦ]
    ਰਿਚਰਡ ਡਾਕਿਨਜ਼ ਦੀ “ਭਗਵਾਨ ਭਰਮ” (The God Delusion) ਇੱਕ ਵਿਚਾਰ-ਉਤੇਜਕ ਕਿਤਾਬ ਹੈ ਜੋ ਰਵਾਇਤੀ ਧਾਰਮਿਕ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਜੀਵਨ ਅਤੇ ਬ੍ਰਹਿਮੰਡ ਦੀ ਉਤਪੱਤੀ ਬਾਰੇ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ। ਵਿਗਿਆਨ ਅਤੇ ਧਰਮ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਇੱਕ ਦਿਲਚਸਪ ਅਤੇ ਜਾਣਕਾਰੀ ਭਰਪੂਰ ਪੜ੍ਹਨ ਵਾਲਾ ਹੈ।

    ਪੰਨੇ 456  ਕੀਮਤ  ਰੁ 599

    599.00
  • Sapiens by Yuval Noah Harari- Punjabi

    ਸੇਪਿਯਨਸ : ਮਨੁੱਖਤਾ ਦਾ ਸੰਖੇਪ ਇਤਿਹਾਸ – ਯੁਵਾਲ ਨੋਆ ਹਰਾਰੀ [ਪੰਜਾਬੀ]

    599.00
    Add to cart Buy now

    ਸੇਪਿਯਨਸ : ਮਨੁੱਖਤਾ ਦਾ ਸੰਖੇਪ ਇਤਿਹਾਸ – ਯੁਵਾਲ ਨੋਆ ਹਰਾਰੀ [ਪੰਜਾਬੀ]

    ਸੇਪਿਯਨਸ : ਮਨੁੱਖਤਾ ਦਾ ਸੰਖੇਪ ਇਤਿਹਾਸ
    ਯੁਵਾਲ ਨੋਆ ਹਰਾਰੀ

    [ਪੰਜਾਬੀ ਅਨੁਵਾਦ]

    ਅੰਤਰਰਾਸ਼ਟਰੀ ਸਰਵੋਤਮ ਵਿਕਰੇਤਾ ਕਿਤਾਬ

    ਲਗਭਗ 100,000 ਸਾਲ ਪਹਿਲਾਂ, ਮਨੁੱਖਾਂ ਦੀਆਂ ਘੱਟੋ-ਘੱਟ ਛੇ ਪ੍ਰਜਾਤੀਆਂ ਧਰਤੀ ‘ਤੇ ਰਹਿੰਦੀਆਂ ਸਨ, ਪਰ ਅੱਜ ਅਸੀਂ (ਹੋਮੋ ਸੇਪੀਅਨਜ਼) ਸਿਰਫ ਅਸੀਂ ਹਾਂ। ਸਾਡੀ ਪ੍ਰਜਾਤੀ ਨੇ ਆਖਰਕਾਰ ਦਬਦਬੇ ਦੀ ਇਸ ਲੜਾਈ ਨੂੰ ਕਿਵੇਂ ਜਿੱਤ ਲਿਆ? ਭੋਜਨ ਦੀ ਮੰਗ ਕਰਨ ਵਾਲੇ ਸਾਡੇ ਪੂਰਵਜ ਸ਼ਹਿਰਾਂ ਅਤੇ ਸਾਮਰਾਜਾਂ ਦੀ ਸਥਾਪਨਾ ਕਰਨ ਲਈ ਇਕਜੁੱਟ ਕਿਉਂ ਹੋਏ? ਅਸੀਂ ਪਰਮੇਸ਼ੁਰ, ਕੌਮਾਂ ਅਤੇ ਮਨੁੱਖੀ ਅਧਿਕਾਰਾਂ ਵਿਚ ਕਿਵੇਂ ਵਿਸ਼ਵਾਸ ਕੀਤਾ?

    ਪੰਨੇ 456  ਕੀਮਤ  ਰੁ 599

    599.00
  • ਖ਼ਲੀਲ ਜ਼ਿਬਰਾਨ-ਦੀਆਂ ਚਰਚਿਤ ਕਹਾਣੀਆਂ

    ਖ਼ਲੀਲ ਜ਼ਿਬਰਾਨ – ਦੀਆਂ ਚਰਚਿਤ ਕਹਾਣੀਆਂ

    199.00
    Add to cart Buy now

    ਖ਼ਲੀਲ ਜ਼ਿਬਰਾਨ – ਦੀਆਂ ਚਰਚਿਤ ਕਹਾਣੀਆਂ

    ਖ਼ਲੀਲ ਜ਼ਿਬਰਾਨ
    ਦੀਆਂ ਚਰਚਿਤ ਕਹਾਣੀਆਂ

    ਖ਼ਲੀਲ ਜ਼ਿਬਰਾਨ ਸੰਸਾਰ ਪੱਧਰ ‘ਤੇ ਪ੍ਰਸਿੱਧ ਇੱਕ ਮਹਾਨ ਸਾਹਿਤਕਾਰ ਹੋਏ ਹਨ। ਇਨ੍ਹਾਂ ਦੀ ਇਹ ਕਿਤਾਬ ਵਿਸ਼ਵ ਦੇ ਚਰਚਿਤ ਲੇਖਕ ਦੀਆਂ ਸਮਾਜਿਕ ਜ਼ੁਲਮ ਦਾ ਵਿਰੋਧ ਕਰਨ ਅੱਤਿਆਚਾਰ ਨਾ ਸਹਿਣ ਦੀ ਪ੍ਰੇਰਣਾ ਦੇਣ ਵਾਲੀ ਅਗਾਂਹਵਧੂ ਕਹਾਣੀਆਂ ਬਾਰੇ ਜਾਣੂ ਕਰਾਉਂਦੀ ਹੈ।

    ਕੁੱਲ ਪੰਨੇ 166


     

    199.00
  • ਮਿਲਾਂਗੇ ਜ਼ਰੂਰ

    ਮਿਲਾਂਗੇ ਜ਼ਰੂਰ – ਪ੍ਰੀਤ ਕੰਵਲ

    250.00
    Add to cart Buy now

    ਮਿਲਾਂਗੇ ਜ਼ਰੂਰ – ਪ੍ਰੀਤ ਕੰਵਲ

    ਮਿਲਾਂਗੇ ਜ਼ਰੂਰ
    ਪ੍ਰੀਤ ਕੰਵਲ

    ਇਹ ਕਿਤਾਬ ਉਹਨਾਂ ਸਭਨਾਂ ਲਈ ਹੈ ਜੋ ਆਪਣੇ ਪਿਆਰ ਤੋਂ ਸੱਖਣੇ ਹੋ ਕੇ ਵੀ ਆਪਣੇ ਜਜ਼ਬਾਤਾਂ ਤੇ ਅਹਿਸਾਸਾਂ ਨੂੰ ਆਪਣੇ ਅੰਦਰੋਂ ਮਨਫ਼ੀ ਨਹੀਂ ਹੋਣ ਦੇ ਰਹੇ ਅਤੇ ਇੱਕ ਤਰਫ਼ੀ ਮੁਹੱਬਤ ਨੂੰ ਦਿਲਾਂ ਵਿੱਚ ਜਿਉਂਦੀ ਰੱਖ ਕੇ ਹਨੇਰੇ ਵਿੱਚ ਇੱਕ ਵੱਖਰੀ ਲੋ ਨਾਲ ਜਗਮਗਾ ਰਹੇ ਨੇ। ਲੇਖਕ ਅਜਿਹੀਆਂ ਰੂਹਾਂ ਦਾ ਦਿਲ ਤੋਂ ਸਤਿਕਾਰ ਕਰਦੇ ਹਨ। ਇਸ ਪੁਸਤਕ ਅੰਦਰਲੀਆਂ ਸਾਰੀਆਂ ਹੀ ਕਵਿਤਾਵਾਂ ਦਿਲ ਨੂੰ ਛੋਹ ਲੈਣ ਵਾਲੀਆਂ ਹਨ।

        ਕਦੇ ਖੁਆਬਾਂ ਚ ਕਦੇ ਖਿਆਲਾਂ ਚ
              ਕਦੇ ਹਾੜ ਚ ਕਦੇ ਸਿਆਲਾਂ ਚ
          ਕਦੇ ਹਾਲਾਂ ਚ ਕਦੇ ਬੇਹਾਲਾਂ ਚ
             ਕਦੇ ਜਵਾਬਾਂ ਚ ਕਦੇ ਸਵਾਲਾਂ ਚ
       ਕਦੇ ਪਾਣੀਆਂ ਚ ਕਦੇ ਤੂਫਾਨਾਂ ਚ
              ਕਦੇ ਰਾਹਵਾਂ ਚ ਕਦੇ ਸ਼ਮਸ਼ਾਨਾਂ ਚ…


    ਕੀਮਤ  ਰੁ 250

     

    250.00
  • ਖੇਤੀਬਾੜੀ ਕਰਨ ਦੇ ਨਵੇਂ ਢੰਗ

    ਖੇਤੀਬਾੜੀ ਕਰਨ ਦੇ ਨਵੇਂ ਢੰਗ

    99.00
    Add to cart Buy now

    ਖੇਤੀਬਾੜੀ ਕਰਨ ਦੇ ਨਵੇਂ ਢੰਗ

    ਖੇਤੀਬਾੜੀ ਕਰਨ ਦੇ ਨਵੇਂ ਢੰਗ

    40 ਦੇ ਲਗਭਗ ਫ਼ਸਲਾਂ ਨੂੰ ਬੀਜਣ ਦੇ ਢੰਗ, ਪਸ਼ੂਆਂ ਦੀ ਸਾਂਭ ਸੰਭਾਲ, ਮਿੱਟੀ ਦੀ ਪਰਖ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਖੇਤੀਬਾੜੀ ਕਿਤਾਬ ਵਿੱਚ ਹੈ।

    ×-ਮਿੱਟੀ ਦੀ ਜਾਂਚ ਪਿੱਛੋਂ ਹੀ ਉਸ ਵਿੱਚ ਮੌਜੂਦ ਤੱਤਾਂ ਦੀ ਜਾਣਕਾਰੀ ਤੇ ਵਿਸ਼ੇਸ਼ ਫਸਲ ਲਈ ਵਿਸ਼ੇਸ਼ ਖਾਦਾਂ ਬਾਰੇ ਮਿਲਦੀ ਹੈ।
    ×-ਨਿੰਮ ਦੇ ਪੱਤਿਆਂ ਨੂੰ ਅਨਾਜ਼ ਵਿੱਚ ਰੱਖਣ ਨਾਲ ਅਨਾਜ ਦੇ ਕੀੜੇ ਤੇ ਘੁਣਾ ਨਹੀਂ ਲਗਦਾ।


     

    99.00
  • ਜ਼ਮੀਨ ਦੀ ਪੈਮਾਇਸ਼ ਅਤੇ ਫ਼ੁਟਕਲ ਜਾਣਕਾਰੀ

    ਜ਼ਮੀਨ ਦੀ ਪੈਮਾਇਸ਼ ਅਤੇ ਫ਼ੁਟਕਲ ਜਾਣਕਾਰੀ

    99.00
    Add to cart Buy now

    ਜ਼ਮੀਨ ਦੀ ਪੈਮਾਇਸ਼ ਅਤੇ ਫ਼ੁਟਕਲ ਜਾਣਕਾਰੀ

    ਜ਼ਮੀਨ ਦੀ ਪੈਮਾਇਸ਼ ਅਤੇ ਫ਼ੁਟਕਲ ਜਾਣਕਾਰੀ

    ਇਹ ਕਿਤਾਬ ਮਾਪ ਦੀਆਂ ਇਕਾਈਆਂ ਜਮੀਨ ਦੀ ਪੈਮਾਇਸ਼ ਦੇ ਸੰਦ ਅਤੇ ਉਹਨਾਂ ਦੀ ਵਰਤੋਂ ਜਮੀਨ, ਜਗ੍ਹਾ ਦਾ ਹਿੱਸਾ ਅਤੇ ਖੇਤਰਫਲ ਕੱਢਣਾ ਜਮ੍ਹਾਂਬੰਦੀ, ਗਿਰਦਾਵਰੀ, ਇੰਤਕਾਲ ਤੋਂ ਇਲਾਵਾ ਭੌਂ ਰਿਕਾਰਡ, ਦਰਖਾਸਤਾਂ ਸਮੇਤ ਹੋਰ ਫ਼ੁਟਕਲ ਜਾਣਕਾਰੀ ਦਿੰਦੀ ਹੈ। ਹੱਥਲੀ ਕਿਤਾਬ ਜਮੀਨ ਦੀ ਪੈਮਾਇਸ਼ ਅਤੇ ਫੁਟਕਲ ਜਾਣਕਾਰੀ’ ਦਾ ਸੋਧ ਸਹਿਤ ਇਹ ਚੌਥਾ ਐਡੀਸ਼ਨ ਹੈ, ਕਿਤਾਬ ਦੇ ਪਹਿਲੇ ਭਾਗ ਨੂੰ ਲੰਬਾਈ ਦੇ ਮਾਪ ਅਤੇ ਮਾਪ ਸਬੰਧੀ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦੇ ਕੇ ਰੌਚਕ ਤੇ ਬਹੁ ਉਪਯੋਗੀ ਬਣਾਉਣ ਦਾ ਪ੍ਰਯਤਨ ਕੀਤਾ ਗਿਆ ਹੈ ਅਤੇ ਕਿਤਾਬ ਦੇ ਇਸ ਸੋਧੇ ਗਏ ਐਡੀਸ਼ਨ ਵਿੱਚ ਕੋਸ਼ਿਸ਼ ਕੀਤੀ ਗਈ ਹੈ


     

    99.00
  • ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ

    ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ

    199.00
    Add to cart Buy now

    ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ

    ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ
    ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

    ਇਤਿਹਾਸ ਲਿਖਣਾ ਸੰਸਾਰ ਦੇ ਔਖੇ ਕੰਮਾਂ ਵਿੱਚੋਂ ਇੱਕ ਮਹਾਨ ਔਖਾ ਕੰਮ ਹੈ, ਪਰ ਇਸ ਤੋਂ ਵੱਧ ਕਠਨਿਤਾ ਹੈ ਤਾਂ ਇਹ ਕਿ ਇਤਿਹਾਸ ਤੋਂ ਬਿਨਾਂ ਕੋਈ ਕੌਮ ਜਿਉਂ ਹੀ ਨਹੀਂ ਸਕਦੀ,ਭਾਰਤ ਦੇ ਸ੍ਰੇਸ਼ਟ ਮਹਾਰਾਜੇ ਦੀ ਪ੍ਰਮਾਣੀਕ ਜੀਵਨੀ ਰਣਜੀਤ ਸਿੰਘ ਆਪਣੇ ਦੋ ਸਮਕਾਲੀਆਂ, ਨਪੋਲੀਅਨ ਬੋਨਾਪਾਰਟ ਤੇ ਮੁਹੰਮਦ ਅਲੀ ਵਾਂਗ ਇੱਕ ਵਿਲੱਖਣ ਸ਼ਖਸੀਅਤ ਸੀ। ਇੱਕ ਛੋਟੇ ਜਿਹੇ ਸਰਦਾਰ ਦੀ ਪੱਧਰ ਤੋਂ ਉੱਨਤੀ ਕਰਕੇ ਉਹ ਆਪਣੇ ਸਮੇਂ ਭਾਰਤ ਦਾ ਸਭ ਤੋਂ ਤਾਕਤਵਰ ਹਾਕਮ ਬਣਿਆ। ਉਸਦਾ ਸਾਮਰਾਜ ਤਿੱਬਤ ਤੋਂ ਲੈ ਕੇ ਸਿੰਧ ਦੇ ਮਾਰੂਥਲ ਤਕ ਤੇ ਖੈਬਰ ਦੇ ਦੱਰੇ ਤੋਂ ਲੈ ਕੇ ਸਤਲੁਜ ਤੱਕ ਫੈਲਿਆ ਹੋਇਆ ਸੀ।ਖੁਸ਼ਵੰਤ ਸਿੰਘ ਦੀ ਪੁਸਤਕ ”ਰਣਜੀਤ ਸਿੰਘ-ਪੰਜਾਬ ਦਾ ਮਹਾਰਾਜਾ” ਪਹਿਲੇ ਤੇ ਇਕੋ-ਇਕ ਸਿੱਖ ਮਹਾਰਾਜੇ ਦੀ ਵਿਸਥਾਰਪੂਰਵਕ ਜੀਵਨੀ ਹੈ, ਜੋ ਇੱਕ ਸਿੱਖ ਲੇਖਕ ਨੇ ਸਿੱਖ ਇਤਿਹਾਸ ਦੀ ਖੋਜ਼ ਕਰਕੇ ਕਈ ਸਾਲਾਂ ਦੀ ਮਿਹਨਤ ਨਾਲ ਲਿਖੀ ਹੈ।


     

    199.00
  • ਭਾਰਤ ਦੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ

    ਭਾਰਤ ਦੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ

    150.00
    Add to cart Buy now

    ਭਾਰਤ ਦੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ

    ਭਾਰਤ ਦੀ ਜਾਤਪਾਤੀ ਵਿਵਸਥਾ ਵਿਗਿਆਨਕ ਵਿਸ਼ਲੇਸ਼ਣ
    ਡਾ. ਬਲਜਿੰਦਰ
    ਡਾ. ਅਜੀਤਪਾਲ ਸਿੰਘ

    130 ਕਰੋੜ ਦੀ ਅਬਾਦੀ ਵਾਲੇ ਮੁਲਕ ਵਿੱਚ ਜੋ 60 ਕਰੋੜ ਅਛੂਤ ਕਹਾਉਂਦੇ ਹਨ, ਉਹਨਾਂ ਨੂੰ ਛੂਹ ਲੈਣ ਨਾਲ ਧਰਮ ਭ੍ਰਿਸ਼ਟ ਤੇ ਨਹੀਂ ਹੋਵੇਗਾ? ਕੀ ਉਹਨਾਂ ਨੂੰ ਮੰਦਰਾਂ ਵਿੱਚ ਜਾਣ ਦੇਣ ਵਾਲੇ ਦੇਵਤੇ ਨਰਾਜ਼ ਤੇ ਨਾ ਹੋ ਜਾਣਗੇ? ਕੀ ਉਹਨਾਂ ਦੇ ਖੂਹ ਤੋਂ ਪਾਣੀ ਕੱਢ ਲੈਣ ਨਾਲ ਹੀ ਖੂਹ ਪਲੀਤ ਤੇ ਨਾ ਹੋ ਜਾਣਗੇ? ਇਹ ਸਵਾਲ ਵੀਹਵੀਂ ਸਦੀ ਵਿੱਚ ਕੀਤੇ ਜਾ ਰਹੇ ਹਨ, ਜਿੰਨ੍ਹਾਂ ਨੂੰ ਸੁਣਦਿਆਂ ਹੀ ਸ਼ਰਮ ਆਉਂਦੀ ਹੈ।…..ਸਾਨੂੰ ਸਿ਼ਕਾਇਤ ਹੈ ਕਿ ਦੂਜੇ ਮੁਲਕਾਂ ਵਿੱਚ ਸਾਡੇ ਨਾਲ ਸਲੂਕ ਚੰਗਾ ਨਹੀਂ ਹੁੰਦਾ। ਗੋਰੇਸ਼ਾਹੀ ਵਿੱਚ ਸਾਨੂੰ ਗੋਰੇ ਦੇ ਨਹੀਂ ਸਮਝਿਆ ਜਾਂਦਾ।.


     

    150.00
  • ਨੌਕਰੀ ਪਾਉਣ ਦੇ ਢੰਗ

    ਨੌਕਰੀ ਪਾਉਣ ਦੇ ਢੰਗ

    150.00
    Add to cart Buy now

    ਨੌਕਰੀ ਪਾਉਣ ਦੇ ਢੰਗ

    ਨੌਕਰੀ ਪਾਉਣ ਦੇ ਢੰਗ

    ”ਹੋ ਸਕੇ ਤਾਂ ਦੂਜਿਆਂ ਤੋਂ ਬੁੱਧੀਮਾਨ ਬਣੋ,
    ਪਰ ਇਹ ਗੱਲ ਉਹਨਾਂ ਨੂੰ ਸੂਚਿਤ ਨਾ ਕਰੋ।”

    ਤਿੰਨ ਸਟੂਡੈਂਟਸ ਦੀ ਸੱਚੀ ਕਹਾਣੀ ਜਿਹਨਾਂ ਨੂੰ ਇੱਕ ਮਾਡਰਨ ਗੁਰੂ ਨੇ ਨੌਕਰੀ ਪ੍ਰਾਪਤ ਕਰਨ ਅਤੇ ਨੌਕਰੀ ਬਚਾਉਣ ਦੇ ਮੰਤਰ ਦਿੱਤੇ। ਇਹ ਸਮਾਂ ਨੌਜਵਾਨਾਂ ਲਈ ਚੁਣੌਤਿਆਂ ਭਰਿਆ ਹੈ। ਆਰਥਿਕ ਮੰਦੀ ਅਤੇ ਆਏ ਦਿਨ ਹੋਣ ਵਾਲੀ ਕਾਸਟ ਕਟਿੰਗ ਵਿੱਚ ਲੌਕਰੀ ਪ੍ਰਾਪਤ ਕਰਨਾ ਸੌਖਾ ਕੰਮ ਨਹੀਂ ਰਹਿ ਗਿਆ ਹੈ।
    ਦ ਵੇਕਅੱਪ ਲੇਖਕ, ਪ੍ਰੇਰਕ ਵਕਤਾ ਡੇਲ ਕਾਰਨੇਗੀ ਦੀ ਇਹਹ ਗੱਲ ਅਕਸਰ ਹੀ ਦੁਹਰਾਉਂਦਾ ਰਹਿੰਦਾ ਹਾਂ ਕਿ ‘ ਅਨੁਭਵ ਤੋਂ ਵੱਡਾ ਕੋਈ ਗੁਰੂ ਨਹੀਂ ਹੈ, ਪਰ ਹਰ ਗੱਲ ਆਪਣੇ ਅਨੁਭਵ ਤੋਂ ਸਿੱਖਣ ਦੀ ਕੋਸ਼ਿਸ਼ ਕਰਨਾ ਗਲਤ ਹੈ। ਦੂਸਰਿਆਂ ਦੇ ਅਨੁਭਵਾਂ ਦਾ ਵੀ ਓਨਾ ਹੀ ਮਹੱਤਵ ਹੈ।’


     

    150.00
  • ਲਿਖਤੁਮ ਭਗਤ ਸਿੰਘ - ਭਗਤ ਸਿੰਘ

    ਲਿਖਤੁਮ ਭਗਤ ਸਿੰਘ – ਭਗਤ ਸਿੰਘ

    199.00
    Add to cart Buy now

    ਲਿਖਤੁਮ ਭਗਤ ਸਿੰਘ – ਭਗਤ ਸਿੰਘ

    ਲਿਖਤੁਮ ਭਗਤ ਸਿੰਘ
    ਭਗਤ ਸਿੰਘ

    ”ਕੁਰ-ਏ-ਖ਼ਾਕ ਹੈ ਗਰਦਸ਼ ਮੇਂ ਤਪਸ਼ ਸੇ ਮੇਰੀ, ਮੈਂ ਵੋ ਮਜਨੂੰ ਹੂੰ, ਜੋ ਜਿੰਦਾ ਮੇਂ ਭੀ ਆਜ਼ਾਦ ਰਹਾ।”

    ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ-
    ਭਗਤ ਸਿੰਘ ਨੇ ਸਮਾਜਕ ਅਤੇ ਆਰਥਿਕ ਆਜ਼ਾਦੀ ਪ੍ਰਾਪਤ ਕਰਨ ਲਈ ਜੋ ਮੁਢਲਾ ਨੁਸਖਾ ਦੱਸਿਆ ਉਹ ਸੀ- ਆਪਣੀ ਗੁ਼ਲਾਮ ਮਾਨਸਿਕਤਾ ਵਿੱਚ ਬਦਲਣਾ। ਭਾਵ ਕਿੰਨੇ ਵੀ ਹਾਲਾਤ ਮੁਸ਼ਕਿਲ ਹੋ ਜਾਣ, ਜੇਕਰ ਤੁਸੀਂ ਆਪਣੀ ਸੋਚ ਨੂੰ ਗੁ਼ਲਾਮ ਨਹੀਂ ਹੋਣ ਦਿੱਤਾ ਅਤੇ ਇਸਨੂੰ ਵਿਗਿਆਨਕ ਅਧਾਰ ‘ਤੇ ਤਿੱਖਾ ਨਹੀਂ ਕੀਤਾ ਤਾਂ ਤੁਸੀਂ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਜ਼ਬੂਤ ਹਿੱਸਾ ਨਹੀਂ ਪਾ ਸਕਦੇ। ਉਸਨੇ ਆਪਣੀ ਜੇਲ੍ਹ ਡਾਇਰੀ, ਜੋ ਉਸਦੀ ਅਤੇ ਉਸਦੇ ਸਾਥੀਆਂ ਦੀ ਲੰਮੀ ਚੱਲੀ ਭੁੱਖ ਹੜਤਾਲ ਪਿੱਛੋਂ ਪ੍ਰਾਪਤ ਹੋਈ ਇਕ ਜਿੱਤ-ਟ੍ਰਾਫੀ ਹੀ ਸੀ, ਵਿਚ ਪਹਿਲੇ ਸਫ਼ੇ ਉਤੇ ਇਹ ਸ਼ੇਅਰ ਅੰਕਿਤ ਕੀਤਾ ਸੀ –
    ”ਕੁਰ-ਏ-ਖ਼ਾਕ ਹੈ ਗਰਦਸ਼ ਮੇਂ ਤਪਸ਼ ਸੇ ਮੇਰੀ, ਮੈਂ ਵੋ ਮਜਨੂੰ ਹੂੰ, ਜੋ ਜਿੰਦਾ ਮੇਂ ਭੀ ਆਜ਼ਾਦ ਰਹਾ।”

    ਕਿਤਾਬ ਦੇ ਪੰਨੇ 198


     

    199.00
  • ਪ੍ਰੇਮ ਜਾਂ ਵਾਸਨਾ (ਨਾਵਲ) - ਲਿਓ ਟਾਲਸਟਾਏ

    ਪ੍ਰੇਮ ਜਾਂ ਵਾਸਨਾ – ਲਿਓ ਟਾਲਸਟਾਏ

    199.00
    Add to cart Buy now

    ਪ੍ਰੇਮ ਜਾਂ ਵਾਸਨਾ – ਲਿਓ ਟਾਲਸਟਾਏ

    ਪ੍ਰੇਮ ਜਾਂ ਵਾਸਨਾ (ਨਾਵਲ)
    ਲਿਓ ਟਾਲਸਟਾਏ

    ਲਿਓ ਟਾਲਸਟਾਏ ਬਾਰੇ ਕੌਣ ਨਹੀਂ ਜਾਣਦਾ। ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਰਚਨਾਕਾਰ ਸਨ। ਉਹਨਾਂ ਨੇ ਰੂਸੀ ਪਰਿਵਾਰ ਵਿੱਚ ਜਨਮ ਲਿਆ ਅਤੇ ਵੱਡੇ ਹੋ ਕੇ ਰੂਸੀ ਸੈਨਾ ਵਿੱਚ ਹੀ ਭਰਤੀ ਹੋਏ। ਉਹਨਾਂ ਦੀ ਹਰ ਰਚਨਾ ਦਿਲਚਸਪ ਅਤੇ ਰੌਚਿਕਤਾ ਨਾਲ ਭਰਪੂਰ ਹੁੰਦੀ ਹੈ। ਚਾਹੇ ਕੋਈ ਕਹਾਣੀ ਹੋਵੇ ਜਾਂ ਨਾਵਲ ਉਹਨਾਂ ਦੀ ਲਿਖਣ-ਸ਼ੈਲੀ ਤੋਂ ਪ੍ਰਭਾਵਿਤ ਹੋਏ ਬਿਨਾਂ ਪਾਠਕ ਨਹੀਂ ਰਹਿ ਸਕਦੇ।

    ਹਥਲੀ ਪੁਸਤਕ ਵਿੱਚ ਉਹਨਾਂ ਨੇ ਇੱਕ ਅਜਿਹੇ ਪ੍ਰੇਮ-ਪ੍ਰਸੰਗ ਦਾ ਚਿਤਰਨ ਕੀਤਾ ਹੈ ਜੋ ਪ੍ਰੇਮ ਨਾ ਰਹਿ ਕੇ ਵਾਸਨਾ ਬਣ ਜਾਂਦਾ ਹੈ। ਵਾਸਨਾ ਜੋ ਕਿ ਦਿਨ-ਪ੍ਰਤੀ-ਦਿਨ ਵੱਧਦੀ ਹੀ ਜਾਂਦੀ ਹੈ। ਅਜਿਹੀ ਵਾਸਨਾ ਜਿਸ ਵਿੱਚ ਆਕਰਸ਼ਨ ਹੈ। ਵਾਸਨਾ ਜਿਸਦੇ ਕਾਰਨ ਮੌਜੂਦਾ ਰਿਸ਼ਤੇ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਅਤੇ ਬਾਹਰਲੇ ਰਿਸ਼ਤੇ ਲੱਭੇ ਜਾਂਦੇ ਹਨ। ਹਥਲਾ ਨਾਵਲ ਇਸੇ ਪ੍ਰਕਾਰ ਦੀ ਰੌਚਿਕਤਾ ਨਾਲ ਭਰਿਆ ਹੋਇਆ ਹੈ। ਸ਼ੁਰੂ ਵਿੱਚ ਤਾਂ ਇਹ ਪਾਠਕਾਂ ਨੂੰ ਥੋੜ੍ਹਾ ਨੀਰਸ ਜਿਹਾ ਦਿਖਾਈ ਦੇਵੇਗਾ ਪਰ ਜਿਵੇਂ-ਜਿਵੇਂ ਪਾਠਕ ਇਸ ਵਿੱਚ ਡੁੱਬਦਾ ਜਾਵੇਗਾ ਉਸਦੀ ਰੌਚਕਿਤਾ ਵੱਧਦੀ ਜਾਵੇਗੀ।

    ਅਨੁਵਾਦ – ਅਣੂ ਸ਼ਰਮਾ


     

    199.00